ਜੇਕਰ ਛੋਟੀ ਉਮਰ 'ਚ ਤੁਹਾਡੇ ਵਾਲ ਵੀ ਝੜਨ ਲੱਗਣ ਤਾਂ ਇਹ ਚਿੰਤਾ ਦਾ ਕਾਰਨ ਹੋ ਸਕਦਾ ਹੈ।ਅਜਿਹੇ 'ਚ ਆਪਣੇ ਖਾਣ-ਪੀਣ 'ਚ ਕੁਝ ਬਦਲਾਅ ਕਰਕੇ ਇਸ ਤੋਂ ਬਚ ਸਕਦੇ ਹੋ।
ਹੇਅਰ ਗ੍ਰੋਥ ਦੇ ਲਈ ਪ੍ਰੋਟੀਨ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ।ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਆਂਡੇ, ਮਛਲੀ ਜਿਵੇਂ ਕਿ ਸੈਲਮਨ ਤੇ ਘੱਟ ਚਰਬੀ ਵਾਲੇ ਮਾਸ ਦਾ ਸੇਵਨ ਕਰੋ।
ਹੈਲਦੀ ਵਾਲਾਂ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਈਟ 'ਚ ਸਹੀ ਵਿਟਾਮਿਨਸ ਨੂੰ ਸ਼ਾਮਿਲ ਕਰੋ।ਵਿਟਾਮਿਨ ਏ ਤੇ ਵਿਟਾਮਿਨ ਈ ਸਕੈਲਪ 'ਚ ਬਲਡ ਸਰਕੁਲੇਸ਼ਨ ਨੂੰ ਵਧਾਉਂਦਾ ਹੈ।
ਜੇਕਰ ਤੁਸੀਂ ਗੰਜ਼ੇਪਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਲਸਣ ਤੁਹਾਡੇ ਕੰਮ ਆ ਸਕਦਾ ਹੈ।ਲਸਣ, ਅਦਰਕ ਤੇ ਪਿਆਰ ਦੀ ਮਾਲਿਸ਼ ਗੰਜੇਪਣ ਦੀ ਸਮੱਸਿਆ ਤੋਂ ਨਿਜ਼ਾਤ ਦਿਲਾ ਸਕਦਾ ਹੈ।
ਵਾਲਾਂ ਦੀ ਗ੍ਰੋਥ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਨਾਲ ਆਪਣੇ ਸਕੈਪਲ ਦੀ ਮਸਾਜ਼ ਕਰੋ।ਇਸ ਨਾਲ ਸਿਰ 'ਚ ਬਲਡ ਸਰਕੁਲੇਸ਼ਨ ਬਿਹਤਰ ਰਹਿੰਦਾ ਹੈ ਨਾਲ ਹੀ ਵਾਲ ਵੀ ਮਜ਼ਬੂਤ ਹੁੰਦੇ ਹਨ
ਹੈਲਦੀ ਵਾਲਾਂ ਦੇ ਲਈ ਆਪਣੀ ਡਾਈਟ 'ਚ ਬਾਇਓਟਿਨ ਨੂੰ ਸ਼ਾਮਿਲ ਕਰੋ।ਆਂਡੇ, ਨਟਸ, ਪਿਆਜ਼, ਸ਼ਕਰਕੰਦ ਤੇ ਓਟਸ 'ਚ ਬਾਇਓਟੀਨ ਦੀ ਮਾਤਰਾ ਕਾਫੀ ਪਾਈ ਜਾਂਦੀ ਹੈ।
ਭਰਪੂਰ ਨੀਂਦ ਵਾਲਾਂ ਦੀ ਗ੍ਰੋਥ 'ਚ ਮਦਦ ਕਰਦੀ ਹੈ, ਭਰਪੂਰ ਨੀਂਦ ਨਾਲ ਸਰੀਰ ਦਾ ਹਾਰਮੋਨ ਤੇ ਸੇਲ ਪ੍ਰੋਡਕਸ਼ਨ ਬਿਹਤਰ ਹੁੰਦਾ ਹੈ ਜਿਸ ਨਾਲ ਹੇਅਰ ਗ੍ਰੋਥ ਨੂੰ ਮੇਨਟੇਨ ਰਖਣ 'ਚ ਮਦਦ ਮਿਲਦੀ ਹੈ।
ਇਹ ਇਕ ਸਧਾਰਨ ਜਾਣਕਾਰੀ ਹੈ।ਕਿਸੇ ਵੀ ਚੀਜ਼ ਨੂੰ ਫਾਲੋ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।