ਭਾਰ ਘੱਟ ਕਰਨਾ ਅੱਜਕੱਲ੍ਹ ਦੇ ਸਮੇਂ 'ਚ ਲੋਕਾਂ ਦੇ ਲਈ ਕਾਫੀ ਮੁਸ਼ਕਿਲ ਹੋ ਚੁੱਕਾ ਹੈ।
ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਚੀਜ਼ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿਸ ਨੂੰ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ।ਅਸੀਂ ਗੱਲ ਕਰ ਰਹੇ ਹਾਂ ਬਕਵੀਟ ਦੀ।ਜਿਸ ਨੂੰ ਕੁੱਟੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਕੁੱਟੂ ਨੂੰ ਇਕ ਪਾਵਰਫੁਲ ਸੁਪਰਫੂਡ ਕਿਹਾ ਜਾਂਦਾ ਹੈ।ਇਸ 'ਚ 132 ਤੋਂ ਜ਼ਿਆਦਾ ਫਾਈਟੋਨਿਊਟ੍ਰਿਏਂਟਸ ਪਾਏ ਜਾਂਦੇ ਹਨ।
ਕੁੱਟੂ ਸ਼ਾਕਾਹਾਰੀ ਹੋਣ ਦੇ ਨਾਲ ਹੀ ਡੇਅਰੀ ਫ੍ਰੀ ਤੇ ਗਲੂਟੇਨ ਫ੍ਰੀ ਹੁੰਦਾ ਹੈ।ਨਾਲ ਹੀ ਇਹ ਪਾਲੀਫੇਨੋਲਸ, ਪ੍ਰੋਟੀਨ, ਪ੍ਰੀਬਾਇਓਟਿਕ, ਐਂਟੀਆਕਸੀਡੈਂਟਸ ਤੇ ਰੇਸਿਸਟੇਂਟ ਸਟਾਰਚ ਨਾਲ ਭਰਿਆ ਹੁੰਦਾ ਹੈ, ਇਕ ਪ੍ਰਕਾਰ ਦਾ ਫਾਈਬਰ ਜੋ ਛੋਟੀ ਅੰਤੜੀ 'ਚ ਪਾਚਨ 'ਚ ਦੇਰੀ ਜਾਂ 'ਪ੍ਰਤੀਰੋਧ" ਕਰਦਾ ਹੈ।
ਕੁੱਟੂ ਦੇ ਆਟੇ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ।ਇਸ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ, ਮੈਗ੍ਰਸ਼ਿਅਮ, ਆਇਰਨ, ਕੈਲਸ਼ੀਅਮ, ਫਾਲੇਟ, ਮੈਗਨੀਜ਼ ਤੇ ਫਾਸਫੋਰਸ ਪਾਇਆ ਹੈ, ਇਹ ਬਲੱਡ ਸ਼ੂਗਰ ਲੈਵਲ ਨੂੰ ਵੀ ਸੁਧਾਰਨ ਦਾ ਕੰਮ ਕਰਦਾ ਹੈ।
100 ਗ੍ਰਾਮ ਕੁਟੂ ਦੇ ਆਟੇ 'ਚ ਕੈਲੋਰੀ 343, ਪਾਣੀ 10 ਫੀਸਦੀ, ਪ੍ਰੋਟੀਨ 13.3 ਗ੍ਰਾਮ, ਕਾਰਬਸ-71.5 ਗ੍ਰਾਮ, ਸ਼ੂਗਰ-0 ਗ੍ਰਾਮ, ਫਾਈਬਰ-10 ਗ੍ਰਾਮ, ਫੈਟ-3.4 ਗ੍ਰਾਮ ਹੁੰਦਾ ਹੈ।
ਇਸ 'ਚ ਫਾਈਬਰ ਤੇ ਪ੍ਰੋਟੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜਿਸ ਨੂੰ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ ਤੇ ਤੁਸੀਂ ਓਵਰਈਟਿੰਗ ਤੋਂ ਬਚ ਜਾਂਦੇ ਹੋ।
ਡਾਇਬਟੀਜ਼ ਕੰਟਰੋਲ ਕਰੋ।ਕੁਟੂ ਡਾਇਬਟੀਜ਼ ਮਰੀਜਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
ਕੁਟੂ 'ਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਪਥਰੀ ਨੂੰ ਗਲਾਉਣ ਤੇ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
ਕੁਟੂ 'ਚ ਪ੍ਰੋਟੀਨ, ਕੈਲਸ਼ੀਅਮ, ਮੈਗ੍ਰੀਸ਼ਿਅਮ ਦੇ ਨਾਲ ਹੀ ਫਾਸਫੋਰਸ ਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜਿਸ ਨਾਲ ਹੱਡੀਆਂ ਤੇ ਦੰਦ ਮਜ਼ਬੂਤ ਬਣਦੇ ਹਨ।