ਹਾਲਾਂਕਿ ਦੁੱਧ ਕੈਲਸ਼ੀਅਮ ਦਾ ਸਭ ਤੋਂ ਚੰਗਾ ਸ੍ਰੋਤ ਹੈ

ਪਰ ਕਈ ਲੋਕਾਂ ਨੂੰ ਦੁੱਧ ਪੀਣਾ ਪਸੰਦ ਨਹੀਂ ਹੁੰਦਾ ਤਾਂ ਕਈ ਲੋਕਾਂ ਨੂੰ ਦੁੱਧ ਨਾਲ ਬਦਹਜ਼ਮੀ ਹੋ ਜਾਂਦੀ ਹੈ

ਅਜਿਹੇ 'ਚ ਅਸੀਂ ਤੁਹਾਨੂੰ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ ਜਿੰਨੀਆਂ ਹੈਲਦੀ ਚੀਜ਼ਾਂ ਦੀ ਲਿਸਟ ਦੱਸ ਰਹੇ ਹਾਂ

ਟੋਫੂ 'ਚ ਪ੍ਰੋਟੀਨ ਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ।ਇਸ 'ਚ ਦੁੱਧ ਤੋਂ ਵੀ ਵਧੇਰੇ ਕੈਲਸ਼ੀਅਮ ਹੁੰਦਾ ਹੈ

ਇਕ ਕੱਪ ਦਹੀ 'ਚ 300 ਤੋਂ 350 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।ਦਹੀਂ ਨੂੰ ਬ੍ਰੇਕਫਾਸਟ ਤੇ ਲੰਚ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ।

ਸਫੇਦ ਬੀਨਸ ਕੈਲਸ਼ੀਅਮ ਤੇ ਫਾਈਬਰ ਦਾ ਇਕ ਵੱਡਾ ਸ੍ਰੋਤ ਹੈ।1 ਕੱਪ ਸਫੇਦ ਬੀਨਜ 'ਚ 1 ਕੱਪ ਦੁੱਧ ਤੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ।

ਫੋਰਟੀਫਾਈਡ ਆਰੇਂਜ ਜੂਸ: ਫੋਰਟੀਫਾਈਡ ਆਰੇਂਜ ਜੂਸ ਕੈਲਸ਼ੀਅਮ ਤੇ ਵਿਟਾਮਿਨ ਡੀ ਦਾ ਇੱਕ ਵਿਕਲਪ ਸ੍ਰੋਤ ਹੈ।

ਬਾਦਾਮ ਕੈਲਸ਼ੀਅਮ ਦਾ ਇਕ ਸ੍ਰੋਤ ਹੈ।ਇਕ ਕੱਪ ਬਾਦਾਮ 'ਚ ਇਕ ਕੱਪ ਗਾਂ ਦੇ ਦੁੱਧ ਤੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ

ਬ੍ਰੋਕਲੀ 'ਚ ਕੈਲਸ਼ੀਅਮ ਤੇ ਵਿਟਾਮਿਨ ਸੀ ਹੁੰਦਾ ਹੈ।ਇਸ ਨਾਲ ਸਰੀਰ 'ਚ ਕੈਲਸ਼ੀਅਮ ਦੇ ਪੱਧਰ ਨੂੰ ਵਧਾਉਣ 'ਚ ਮਦਦ ਮਿਲ ਸਕਦੀ ਹੈ।