ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫਿਲਮ 'ਜੋੜੀ' 5 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ।

ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਦਿਲਜੀਤ ਤੇ ਨਿਮਰਤ ਦੀ ਜੋੜੀ ਕਾਫੀ ਜ਼ਿਆਦਾ ਲਾਈਮਲਾਈਟ 'ਚ ਰਹੀ।

 ਫੈਨਜ਼ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਨਾ ਸਿਰਫ ਸੋਸ਼ਲ ਮੀਡੀਆ 'ਤੇ, ਬਲਕਿ ਸਿਨੇਮਾਘਰਾਂ ;ਚ ਵੀ ਖੂਬ ਪਿਆਰ ਦੇ ਰਹੇ ਹਨ।

ਜੀ ਹਾਂ, ਫਿਲਮ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। 

ਇਸ ਸਫਲਤਾ ਦਾ ਸਿਹਰਾ ਦਿਲਜੀਤ ਵੱਲੋਂ ਆਪਣੀ ਸਾਰੀ ਫਿਲਮ ਦੀ ਟੀਮ ਮੈਂਬਰਾਂ ਨੂੰ ਦਿੱਤਾ ਗਿਆ ਹੈ। 

ਦੱਸ ਦੇਈਏ ਕਿ ਦਿਲਜੀਤ ਅਤੇ ਨਿਮਰਤ ਸਟਾਰਰ ਫਿਲਮ ਦੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਹਾਊਸ ਫੁੱਲ ਸ਼ੋਅ ਚੱਲ ਰਹੇ ਹਨ। 

ਇਸ ਤੋਂ ਬਾਅਦ ਇਹ ਫਿਲਮ 2023 'ਚ ਹੁਣ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਖਾਸ ਕਰਕੇ ਦਿਲਜੀਤ ਨਿਮਰਤ ਦੀ ਕੈਮਿਸਟਰੀ ਤੇ ਦੋਵਾਂ ਦੀ ਐਕਟਿੰਗ ਦਿਲ ਜਿੱਤ ਰਹੀ ਹੈ।

ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਅਦਾਕਾਰਾ ਨਿਮਰਤ ਤੋਂ ਬਾਅਦ ਪਰਿਣੀਤੀ ਚੋਪੜਾ ਨਾਲ ਜਲਵਾ ਦਿਖਾਉਂਦੇ ਹੋਏ ਦਿਖਾਈ ਦੇਣਗੇ।