ਭਾਰ ਘੱਟ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।
ਭਾਰ ਘੱਟ ਕਰਨ ਲਈ ਤੁਸੀਂ ਵੀ ਕਈ ਡ੍ਰਿੰਕਸ ਬਣਾ ਕੇ ਪੀ ਸਕਦੇ ਹੋ
ਜਿਵੇਂ ਕਿ ਅਦਰਕ ਦੀ ਚਾਹ ਪੀਣਾ ਵੀ ਫਾਇਦੇਮੰਦ ਹੋ ਸਕਦਾ ਹੈ
ਇਸਦੇ ਲਈ ਅਦਰਕ ਨੂੰ ਛੋਟੇ ਛੋਟੇ ਟੁਕੜਿਆਂ 'ਚ ਕੱਟਕੇ ਪਾਣੀ 'ਚ ਉਬਾਲ ਲਓ।ਇਸ ਨੂੰ ਛਾਣ ਕੇ ਕੱਪ 'ਚ ਪਾ ਕੇ ਪੀਓ।
ਸੌਂਫ ਦਾ ਪਾਣੀ ਵੀ ਪੇਟ ਲਈ ਚੰਗਾ ਹੁੰਦਾ ਹੈ
ਇਸ ਪਾਣੀ ਨੂੰ ਬਣਾਉਣ ਲਈ ਸੌਂਫ ਦੇ ਦਾਣੇ ਪਾਣੀ 'ਚ ਪਾ ਕੇ ਉਬਾਲੋ
ਇਸ ਨੂੰ ਸਵੇਰੇ ਖਾਲੀ ਪੇਟ ਪੀਣ ਨਾਲ ਅਸਰ ਦਿਸੇਗਾ
ਅਜ਼ਵਾਇਨ ਦਾ ਪਾਣੀ ਰਾਤ 'ਚ ਖਾਣਾ ਖਾਣ ਦੇ ਅੱਧਾ ਘੰਟੇ ਬਾਅਦ ਪੀਤਾ ਜਾ ਸਕਦਾ ਹੈ
ਇਸ ਪਾਣੀ ਨੂੰ ਬਣਾਉਣ ਦੇ ਲਈ ਅਜ਼ਵਾਇਨ ਨੂੰ ਪਾਣੀ 'ਚ 10 ਮਿੰਟ ਉਬਾਲੋ ਫਿਰ ਹਲਕਾ ਠੰਡਾ ਕਰਕੇ ਪੀਓ
ਇਨਾਂ ਸਾਰੇ ਡ੍ਰਿੰਕਸ ਨੂੰ ਤੁਸੀਂ ਖਾਲੀ ਪੇਟ ਪੀ ਸਕਦੇ ਹੋ