'Ducati' ਬਾਈਕ ਖਰੀਦਣ ਦੀ ਪਲਾਨਿੰਗ ਕਰ ਰਹੇ ਲੋਕਾਂ ਲਈ ਵੱਡੀ ਖ਼ਬਰ, ਕੰਪਨੀ ਜਨਵਰੀ ਤੋਂ ਵੱਧਾ ਰਹੀ ਆਪਣੀ ਬਾਈਕਸ ਦੀ ਕੀਮਤ

ਇਟਾਲਿਅਨ ਸੁਪਰਬਾਈਕ ਮੈਨੁਫੈਕਚਰਰ ਡੁਕਾਟੀ ਇੱਕ ਜਨਵਰੀ ਤੋਂ ਭਾਰਤ 'ਚ ਆਪਣੇ ਸਾਰੇ ਮੋਟਰਸਾਇਕਲਾਂ ਦੀ ਕੀਮਤਾਂ 'ਚ ਵਾਧਾ ਕਰੇਗੀ। 

ਪੀਟੀਆਈ ਦੀ ਖ਼ਬਰ ਮੁਤਾਬਕ ਡੁਕਾਟੀ ਇੰਡੀਆ ਨੇ 1 ਜਨਵਰੀ, 2023 ਤੋਂ ਵਧੀਆਂ ਹੋਈਆਂ ਕੀਮਤਾਂ ਨੂੰ ਲਾਗੂ ਕਰ ਰਹੀ ਹੈ।

ਮੀਡੀਆ ਰਿਪੋਰਟਸ ਹਨ ਕੀ ਡੁਕਾਟੀ ਦੀਆਂ ਕੀਮਤਾਂ 'ਚ 2 ਤੋਂ 3 ਪ੍ਰਤੀਸ਼ਤ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਖਬਰਾਂ ਮੁਤਾਬਕ ਡੀਲਰਸ਼ਿਪ 'ਤੇ ਸੋਧੀਆਂ ਗਈਆਂ ਕੀਮਤਾਂ ਬਾਈਕ ਦੇ ਸਾਰੇ ਮਾਡਲਾਂ ਅਤੇ ਵੇਰੀਐਂਟ 'ਤੇ ਲਾਗੂ ਹੋਣਗੀਆਂ।

ਡੁਕਾਟੀ ਨੇ ਇਹ ਵੀ ਕਿਹਾ ਕੀ ਉਹ ਦੁਨੀਆ ਭਰ 'ਚ ਸਾਰੇ ਅਨਵਰਲਡ ਮੋਟਰਸਾਈਕਲਾਂ ਨੂੰ ਭਾਰਤ 'ਚ ਵੀ ਲਾਂਚ ਕਰੇਗੀ।

 Ducati ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣੀ ਪ੍ਰੀਮੀਅਮ ਬਾਈਕ Ducati DesertX ਲਾਂਚ ਕੀਤੀ ਹੈ।

ਕੰਪਨੀ ਨੇ ਇਸਨੂੰ 17.91 ਲੱਖ ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 'ਤੇ ਪੇਸ਼ ਕੀਤਾ ਹੈ।

ਇਹ ਬਾਈਕ ਐਡਵੈਂਚਰ ਨੂੰ ਪਸੰਦ ਕਰਨ ਵਾਲੇ ਸਵਾਰੀਆਂ ਲਈ ਬਹੁਤ ਖਾਸ ਹੈ।

ਕੰਪਨੀ ਇਸ 'ਚ ਕਿੰਨਾ ਵਾਧਾ ਕਰੇਗੀ ਇਸਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।