IPL 'ਚ ਖੇਡਦੇ ਨਜ਼ਰ ਨਹੀਂ ਆਉਣਗੇ ਡਵੇਨ ਬ੍ਰਾਵੋ, ਇਹ ਹੈ ਕਾਰਨ

ਆਈਪੀਐਲ ਦੇ ਅਗਲੇ ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਦੀ ਟੀਮ ਵਿੱਚ ਇੱਕ ਹੋਰ ਵੱਡਾ ਚਹਿਰਾ ਨਜ਼ਰ ਨਹੀਂ ਆਵੇਗਾ।

ਵੈਸਟਇੰਡੀਜ਼ ਦੇ ਆਲਰਾਊਂਡਰ ਡਵੇਨ ਬ੍ਰਾਵੋ ਨੇ IPL ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।

ਬ੍ਰਾਵੋ ਨੇ ਸ਼ੁੱਕਰਵਾਰ ਨੂੰ ਸੰਨਿਆਸ ਦਾ ਐਲਾਨ ਕੀਤਾ।

IPL ਦੇ ਇਤਿਹਾਸ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬ੍ਰਾਵੋ ਚੇਨਈ 'ਚ ਗੇਂਦਬਾਜ਼ੀ ਕੋਚ ਦੀ ਭੂਮਿਕਾ 'ਚ ਨਜ਼ਰ ਆਉਣਗੇ।

ਡਵੇਨ ਬ੍ਰਾਵੋ ਲਕਸ਼ਮੀਪਤੀ ਬਾਲਾਜੀ ਦੀ ਥਾਂ ਲੈਣਗੇ। ਬਾਲਾਜੀ ਨੇ ਨਿੱਜੀ ਕਾਰਨਾਂ ਕਰਕੇ IPL ਤੋਂ ਬ੍ਰੇਕ ਲਿਆ।

ਬ੍ਰਾਵੋ ਨੇ IPL 'ਚ 161 ਮੈਚ ਖੇਡੇ ਤੇ 183 ਵਿਕਟਾਂ ਲਈਆਂ।

ਉਹ ਇਸ ਲੀਗ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।

ਇਸ ਆਲਰਾਊਂਡਰ ਨੇ 130 ਦੀ ਸਟ੍ਰਾਈਕ ਰੇਟ ਨਾਲ 1560 ਦੌੜਾਂ ਬਣਾਈਆਂ ਹਨ।

ਬ੍ਰਾਵੋ 2011 ਤੋਂ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਰਹੇ ਤੇ 2011, 2018, 2021 'ਚ ਤਿੰਨ ਵਾਰ IPL ਟਰਾਫੀ ਜਿੱਤੀ।