ਕਾਲੀ ਮਿਰਚ ਸਾਡੇ ਖਾਣ ਦਾ ਸਵਾਦ ਬਣਾਉਣ ਦੇ ਇਲਾਵਾ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੀ ਹੈ।
ਆਪਣੀ ਇਸ ਸਟੋਰੀ 'ਚ ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਕਈ ਬੀਮਾਰੀਆਂ ਛੂਹ ਨਹੀਂ ਸਕਦੀਆਂ।
ਮਲੇਰੀਆ 'ਚ ਵੀ ਕਾਲੀ ਮਿਰਚ ਦੇ ਸੇਵਨ ਨਾਲ ਬਹੁਤ ਲਾਭ ਹੁੰਦਾ ਹੈ।
ਦੰਦਾਂ ਦੇ ਦਰਦ ਨੂੰ ਇਹ ਪਲਕ ਝਪਕਦੇ ਹੀ ਠੀਕ ਕਰ ਦਿੰਦੀ ਹੈ।
ਅੱਖਾਂ ਦੀ ਰੌਸ਼ਨੀ ਦੇ ਲਈ ਵੀ ਇਹ ਬਹੁਤ ਗੁਣਕਾਰੀ ਹੁੰਦੀ ਹੈ।
ਸਰੀਰ ਦੇ ਕਿਸੇ ਭਾਗ 'ਚ ਸੋਜ਼ ਹੋਣ 'ਤੇ ਕਾਲੀ ਮਿਰਚ ਨੂੰ ਪੀਸ ਕੇ ਲੇਪ ਕਰਨ ਨਾਲ ਸੋਜ਼ ਜਲਦੀ ਹੈ ਠੀਕ ਹੋ ਜਾਂਦਾ ਹੈ।
ਕਾਲੀ ਮਿਰਚ ਕਫ ਵਰਗੀਆਂ ਬੀਮਾਰੀਆਂ ਨੂੰ ਤੁਰੰਤ ਠੀਕ ਕਰ ਦਿੰਦੀ ਹੈ।
ਬਵਾਸੀਰ ਬੀਮਾਰੀ ਨੂੰ ਠੀਕ ਕਰਨ ਦੇ ਲਈ ਵੀ ਕਾਲੀਮਿਰਚ ਕਾਫੀ ਉਪਯੋਗੀ ਹੈ।
ਘੱਟ ਭੁੱਖ ਲੱਗਣਾ, ਬਦਹਜ਼ਮੀ, ਅਫਾਰਾ ਤੇ ਸਾਹ ਦੀ ਬੀਮਾਰੀ 'ਚ ਕਾਲੀ ਮਿਰਚ ਦਾ ਸੇਵਨ ਲਾਭਕਾਰੀ ਹੁੰਦਾ ਹੈ।
ਇਸ 'ਚ ਕੈਲਸ਼ੀਅਮ, ਆਇਰਨ, ਫਾਸਫੋਰਸ, ਕੈਰੋਟਿਨ, ਥਾਈਮਨ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ।