ਹੈਲਥ ਐਕਸਪਰਟ ਅਨੁਸਾਰ, ਭਿੱਜੇ ਹੋਏ ਅਖਰੋਟ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ।
ਭਿੱਜੇ ਹੋਏ ਅਖਰੋਟ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ।ਨਾਲ ਹੀ ਇਹ ਅਲਫਾਲਿਨੋਲੇਨਿਕ ਐਸਿਡ ਦਾ ਵੀ ਚੰਗਾ ਸੋਰਸ ਹੈ।
ਕੈਲਸ਼ੀਅਮ ਤੇ ਅਲ਼ਫਾਲਿਨੋਲੇਨਿਕ ਐਸਿਡ ਦੀ ਮਦਦ ਨਾਲ ਦੰਦ ਤੇ ਹੱਡੀਆਂ ਮਜ਼ਬੂਤ ਬਣੀਆਂ ਰਹਿੰਦੀਆਂ ਹਨ
ਜੇਕਰ ਤੁਸੀਂ ਭਾਰ ਘਟਾ ਰਹੇ ਹੋ ਤਾਂ ਭਿੱਜੇ ਹੋਏ ਅਖਰੋਟ ਆਪਣੀ ਡਾਈਟ 'ਚ ਸ਼ਾਮਿਲ ਕਰ ਸਕਦੇ ਹੋ
ਹੈਲਥ ਐਕਸਪਰਟ ਭਿੱਜੇ ਹੋਏ ਅਖਰੋਟ 'ਚ ਪ੍ਰੋਟੀਨ ਤੇ ਫਾਈਬਰ ਦੀ ਮਾਤਰਾ ਕਾਫੀ ਹੁੰਦੀ ਹੈ
ਇਸਦੇ ਸੇਵਨ ਨਾਲ ਲੰਬੇ ਸਮੇਂ ਤਕ ਤੁਹਾਡਾ ਪੇਟ ਭਰਿਆ ਹੋਇਆ ਮਹਿਸੂਸ ਕਰਦੇ ਹੋ ਤੇ ਜ਼ਿਆਦਾ ਖਾਣ ਤੋਂ ਬੱਚ ਜਾਂਦੇ ਹੋ।
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੈ ਤਾਂ ਭਿੱਜੇ ਹੋਏ ਅਖਰੋਟ ਤੁਹਾਡੇ ਲਈ ਕਾਫੀ ਮਦਦਗਾਰ ਸਾਬਿਤ ਹੋ ਸਕਦੇ ਹਨ।
ਹੈਲਥ ਐਕਸਪਰਟਸ ਅਨੁਸਾਰ, ਰੋਜ਼ ਭਿੱਜੇ ਹੋਏ ਅਖਰੋਟ ਖਾਣ ਨਾਲ ਬਲੱਡ ਸ਼ੂਗਰ ਦਾ ਲੈਵਲ ਕੰਟਰੋਲ ਰਹਿੰਦਾ ਹੈ
ਓਮੇਗਾ 3 ਫੈਟੀ ਐਸਿਡ ਰਿਚ ਅਖਰੋਟ ਬੈਡ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।ਤੁਹਾਡਾ ਦਿਲ ਫਿਟ ਰਹਿੰਦਾ ਹੈ
ਅਖਰੋਟ 'ਚ ਮੌਜੂਦ ਪੋਸ਼ਕ ਤੱਤ ਦਿਮਾਗੀ ਵਿਕਾਸ ਤੇ ਮੇਮੋਰੀ ਵਧਾਉਣ 'ਚ ਵੀ ਕਾਫੀ ਮਦਦਗਾਰ ਹੈ।