ਐਂਟੀ-ਏਜਿੰਗ ਫੂਡਜ਼ ਦੀ ਗਿਣਤੀ ਵਿੱਚ ਟਮਾਟਰ ਵੀ ਸ਼ਾਮਲ ਹੈ। ਇਹ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਵੀ ਬਚਾਉਂਦਾ ਹੈ।
ਸ਼ਕਰਕੰਦੀ ਵੀ ਸਿਹਤਮੰਦ ਭੋਜਨ ਦੀ ਗਿਣਤੀ ਵਿੱਚ ਹੈ। ਇਸ ਨੂੰ ਖਾਣ ਨਾਲ ਬਰੀਕ ਲਾਈਨਾਂ ਅਤੇ ਝੁਰੜੀਆਂ ਤੋਂ ਰਾਹਤ ਮਿਲਦੀ ਹੈ।
ਟੂਨਾ, ਸਾਲਮਨ ਅਤੇ ਮੈਕਰੇਲ ਵਰਗੀਆਂ ਮੱਛੀਆਂ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੀਆਂ ਹਨ। ਇਸ ਨਾਲ ਚਮੜੀ 'ਤੇ ਹੋਣ ਵਾਲੀ ਜਲਣ ਤੋਂ ਛੁਟਕਾਰਾ ਮਿਲਦਾ ਹੈ।
ਪਾਲਕ ਵਿਚ ਐਂਟੀ-ਆਕਸੀਡੈਂਟ ਅਤੇ ਫਾਈਬਰ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਅਤੇ ਇਹ ਨਾ ਸਿਰਫ ਚਮੜੀ ਲਈ ਸਗੋਂ ਸਿਹਤ ਲਈ ਵੀ ਬਹੁਤ ਵਧੀਆ ਹੈ।