Panjab University ‘ਚ ਚੋਣਾਂ ਦਾ ਬਿਗੁਲ, ਸਟੂਡੈਂਟ ਯੂਨੀਅਨ ਦੀਆਂ ਚੋਣਾਂ 18 ਅਕਤੂਬਰ ਨੂੰ
ਪੰਜਾਬ ਯੂਨੀਵਰਸਿਟੀ ਨੇ ਕੋਵਿਡ ਕਾਰਨ ਤਿੰਨ ਸਾਲ ਬਾਅਦ ਹੋਣ ਵਾਲੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ 14 ਤੋਂ 18 ਅਕਤੂਬਰ ਤੱਕ ਦਾ ਸਮਾਂ ਤਜਵੀਜ਼ ਕੀਤਾ ਸੀ।
ਜੇਕਰ ਇਸ ਤਰੀਕ ‘ਤੇ ਚੋਣਾਂ ਨਾ ਹੁੰਦੀਆਂ ਤਾਂ ਇਹ ਤਰੀਕ ਨਵੰਬਰ ਤੱਕ ਮੁਲਤਵੀ ਹੋ ਜਾਣੀ ਸੀ।
ਪ੍ਰਸ਼ਾਸਨ ਨੇ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਦੱਸ ਦਈਏ ਕਿ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 18 ਅਕਤੂਬਰ ਨੂੰ ਹੋਣਗੀਆਂ।
ਇਸ ਦੌਰਾਨ ਅਹੁਦੇਦਾਰਾਂ, ਵਿਭਾਗ ਦੇ ਨੁਮਾਇੰਦੇ ਅਤੇ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।
ਚੋਣਾਂ ਦਾ ਜ਼ਿਆਦਾਤਰ ਕੰਮ 12 ਅਤੇ 13 ਅਕਤੂਬਰ ਨੂੰ ਕੀਤਾ ਜਾਵੇਗਾ।
Read full story...