ਦੁਨੀਆ ਦੀ ਅਰਬਪਤੀਆਂ ਦੀ ਸੂਚੀ ਵਿੱਚ ਵੱਡਾ ਫੇਰਬਦਲ ਹੋਇਆ ਹੈ।

ਟੇਸਲਾ ਦੇ ਸੀਈਓ ਐਲੋਨ ਮਸਕ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

ਪਿਛਲੇ 24 ਘੰਟਿਆਂ 'ਚ ਮਸਕ ਦੀ ਜਾਇਦਾਦ 'ਚ ਉਛਾਲ ਆਉਣ ਨਾਲ ਕੁੱਲ ਸੰਪਤੀ 187 ਅਰਬ ਡਾਲਰ ਹੋ ਗਈ ਹੈ।

ਹੁਣ ਤੱਕ ਨੰਬਰ ਇਕ ਕੁਰਸੀ 'ਤੇ ਬੈਠੇ ਫਰਾਂਸੀਸੀ ਅਰਬਪਤੀ ਬਰਨਾਰਡ ਅਰਨੌਲਟ 185 ਅਰਬ ਡਾਲਰ ਦੀ ਜਾਇਦਾਦ ਨਾਲ ਦੂਜੇ ਨੰਬਰ 'ਤੇ ਖਿਸਕ ਗਏ ਹਨ।

ਐਲੋਨ ਮਸਕ ਦੀ ਜਾਇਦਾਦ 24 ਘੰਟਿਆਂ ਦੇ ਅੰਦਰ 6.98 ਬਿਲੀਅਨ ਡਾਲਰ ਵਧ ਗਈ ਹੈ।

ਇਸ ਦੇ ਨਾਲ ਉਸ ਨੇ ਇਕ ਵਾਰ ਫਿਰ ਤੋਂ ਪਹਿਲੇ ਨੰਬਰ 'ਤੇ ਕਬਜ਼ਾ ਕਰ ਲਿਆ ਹੈ। 

 ਪਿਛਲੇ ਕੁਝ ਦਿਨਾਂ ਤੋਂ ਮਸਕ ਦੀ ਜਾਇਦਾਦ 'ਚ ਆਈ ਉਛਾਲ ਨੂੰ ਦੇਖਦਿਆਂ ਅਜਿਹੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ ਕਿ ਉਹ ਜਲਦੀ ਹੀ ਨੰਬਰ ਵਨ ਦਾ ਅਮੀਰ ਬਣ ਸਕਦਾ ਹੈ।

ਬਰਨਾਰਡ ਅਰਨੌਲਟ ਪਿਛਲੇ ਸਾਲ ਦਸੰਬਰ 2022 'ਚ 2021 ਤੋਂ ਟਾਪ-10 ਅਰਬਪਤੀਆਂ 'ਚ ਨੰਬਰ-1 'ਤੇ ਕਾਬਜ਼ ਹੋਏ ਐਲੋਨ ਮਸਕ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ

ਪਿਛਲਾ ਸਾਲ ਮਸਕ ਲਈ ਬਹੁਤ ਮਾੜਾ ਸਾਬਤ ਹੋਇਆ। 

 44 ਬਿਲੀਅਨ ਡਾਲਰ ਦੇ ਟਵਿੱਟਰ ਸੌਦੇ ਦੀ ਸ਼ੁਰੂਆਤ ਤੋਂ, ਉਸਦੀ ਕੁੱਲ ਜਾਇਦਾਦ ਵਿੱਚ ਜ਼ੋਰਦਾਰ ਗਿਰਾਵਟ ਆਉਣੀ ਸ਼ੁਰੂ ਹੋਈ ਅਤੇ ਸਾਲ ਦੇ ਅੰਤ ਤੱਕ ਜਾਰੀ ਰਹੀ।