ਸਵੇਰੇ ਉੱਠਣ ਤੋਂ ਬਾਅਦ ਪਹਿਲਾਂ ਬਾਸੀ ਮੂੰਹ ਕੋਸੇ ਪਾਣੀ ਪੀਓ

ਸਵੇਰੇ ਉੱਠਣ ਤੋਂ ਬਾਅਦ ਸੈਰ 'ਤੇ ਜ਼ਰੂਰ ਜਾਓ। ਘੱਟੋ-ਘੱਟ 45 ਮਿੰਟ ਚੱਲੋ ਜਾਂ 15 ਮਿੰਟ ਲਈ ਦੌੜੋ।

ਸਵੇਰ ਦਾ ਨਾਸ਼ਤਾ ਕਰੋ। ਨਾਸ਼ਤੇ 'ਚ ਪ੍ਰੋਟੀਨ ਤੇ ਕੈਲੋਰੀ ਭਰਪੂਰ ਹੋਣੀਆਂ ਚਾਹੀਦੀਆਂ ਹਨ।

ਦੁਪਹਿਰ ਦਾ ਖਾਣਾ ਖਾਂਦੇ ਸਮੇਂ, ਧਿਆਨ ਰੱਖੋ ਕਿ ਇਹ ਸੰਤੁਲਿਤ ਤੇ ਪੌਸ਼ਟਿਕ ਹੋਣਾ ਚਾਹੀਦਾ ਹੈ। ਪੇਟ ਨੂੰ ਭਰਨ ਦੀ ਆਦਤ ਛੱਡ ਦਿਓ।

ਸ਼ਾਮ ਨੂੰ ਇੱਕ ਫਲ ਖਾਓ। ਕੋਸ਼ਿਸ਼ ਕਰੋ ਇਹ ਫਲ ਖੱਟੇ ਹੋਣ।

ਰਾਤ ਦਾ ਖਾਣਾ ਸਮੇਂ ਸਿਰ ਖਾਓ। ਦੇਰ ਰਾਤ ਨੂੰ ਖਾਣਾ ਖਾਣ ਦੀ ਆਦਤ ਨਾਲ ਮੋਟਾਪਾ ਵੱਧਦਾ ਹੈ।

ਵਧੇਰੇ ਪਾਣੀ ਪੀਣਾ ਚਾਹੀਦਾ ਹੈ। ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ, ਸਰੀਰ ਦੀ ਸਾਫ ਸਫਾਈ ਹੋਵੇਗੀ।

ਸਾਫਟ ਡਰਿੰਕ ਸਰੀਰ ਲਈ ਵਧੀਆ ਨਹੀਂ ਹੁੰਦੇ, ਇਹ ਮੋਟਾਪਾ ਵੀ ਵਧਾਉਂਦੇ ਹਨ ਅਤੇ ਪੇਟ ਨਾਲ ਸਬੰਧਤ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ।

ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ, ਤਣਾਅ ਵੀ ਭਾਰ ਵਧਾਉਂਦਾ ਹੈ।

ਮੋਟਾਪਾ ਲੰਬੇ ਸਮੇਂ ਲਈ ਖਾਲੀ ਪੇਟ ਕਰਕੇ ਵੀ ਵੱਧਦਾ ਹੈ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦਾ ਹੈ।