ਭੁੱਲ ਜਾਓਗੇ ਇਲੈਕਟ੍ਰਿਕ-ਸੀਐਨਜੀ ਕਾਰਾਂ! ਆ ਗਈ ਧੁੱਪ ਨਾਲ ਚੱਲਣ ਵਾਲੀ Tata Nano

ਅਜਿਹੇ ਸਮੇਂ ਵਿੱਚ ਜਦੋਂ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।

ਲੋਕ ਇੱਕ ਵਿਕਲਪ ਵਜੋਂ ਇਲੈਕਟ੍ਰਿਕ ਕਾਰਾਂ ਨੂੰ ਦੇਖ ਰਹੇ ਹਨ। 

ਹਾਲਾਂਕਿ, ਇਲੈਕਟ੍ਰਿਕ ਕਾਰਾਂ ਅਜੇ ਵੀ ਜ਼ਿਆਦਾਤਰ ਗਾਹਕਾਂ ਦੇ ਬਜਟ ਤੋਂ ਬਾਹਰ ਹਨ।

ਖਾਸ ਗੱਲ ਇਹ ਹੈ ਕਿ ਇਸ ਕਾਰ ਨੂੰ 100 ਕਿ.ਮੀ. ਚੱਲਣ ਦਾ ਖਰਚਾ ਸਿਰਫ 30 ਰੁਪਏ ਹੈ। 

ਪੱਛਮੀ ਬੰਗਾਲ ਦੇ ਇਕ ਵਿਅਕਤੀ ਨੇ ਖੁਦ ਇਸ ਕਾਰ ਨੂੰ ਮੋਡੀਫਾਈ ਕੀਤਾ ਹੈ, ਜਿਸ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੈ। 

ਮਨੋਜੀਤ ਮੰਡਲ ਨਾਂ ਦੇ ਵਿਅਕਤੀ ਨੇ ਇਸ ਕਾਰ ਨੂੰ ਡਿਜ਼ਾਈਨ ਕੀਤਾ ਹੈ, ਜੋ ਪੂਰੀ ਤਰ੍ਹਾਂ ਸੂਰਜੀ ਊਰਜਾ 'ਤੇ ਚੱਲਦੀ ਹੈ। 

ਇਸ ਵਿੱਚ ਕੋਈ ਇੰਜਣ ਵੀ ਨਹੀਂ ਹੈ। ਕਾਰ ਦੀ ਛੱਤ 'ਤੇ ਸੋਲਰ ਪੈਨਲ ਲਗਾਏ ਗਏ ਹਨ। 

ਪੀਟੀਆਈ ਨੇ ਇਸ ਲਾਲ ਨੈਨੋ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।