ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਲਈ ਮੰਗਲਵਾਰ ਦਾ ਦਿਨ ਬੇਹੱਦ ਰਾਹਤ ਭਰਿਆ ਰਿਹਾ

ਬੀਤੀ 24 ਜਨਵਰੀ 2023 ਤੋਂ ਲਗਾਤਾਰ ਜਾਰੀ ਉਨ੍ਹਾਂ ਦੀ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ 'ਤੇ ਬ੍ਰੇਕ ਲੱਗ ਗਿਆ

ਸ਼ੇਅਰ ਬਜਾਰ ਦੀ ਸ਼ੁਰੂਆਤ ਦੇ ਨਾਲ ਹੀ ਅਡਾਨੀ ਦੇ ਸ਼ੇਅਰਾਂ 'ਚ ਜਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ

ਅਡਾਨੀ ਇੰਟਰਪ੍ਰਾਈਜੇਜ ਦੇ ਸਟਾਕਸ 20 ਫੀਸਦੀ ਤੇਜੀ ਦੇ ਨਾਲ 1887.20 ਰੁਪਏ ਦੇ ਲੇਵਰ 'ਤੇ ਪਹੁੰਚ ਗਏ।

ਅਡਾਨੀ ਵਾਲੀਮਾਰ ਤੇ ਅਡਾਨੀ ਗ੍ਰੀਨ ਦੇ ਸਟਾਕ ਕ੍ਰਮਸ਼: 4.99ਫੀਸਦੀ ਤੇ 4.72 ਫੀਸਦੀ ੳੇੁਛਲੇ

ਅਡਾਨੀ ਟਰਾਂਸਮਿਸ਼ਨ 'ਚ ਵੀ 5 ਫੀਸਦੀ ਦੀ ਤੇਜੀ ਦਿਸੀ ਤੇ ਇਹ 1,319.25 ਰੁਪਏ 'ਤੇ ਪਹੁੰਚ ਗਏ

ਅਡਾਨੀ ਪੋਰਟਸ ਦੇ ਸ਼ੇਅਰਾਂ 'ਚ 8.99 ਫੀਸਦੀ ਦੀ ਤੇਜੀ ਆਈ ਤੇ ਇਹ 594.50 ਰੁਪਏ 'ਤੇ ਆ ਗਏ।

ਦੂਜੇ ਪਾਸੇ ਅੰਬੂਜਾ ਸੀਮੈਂਟ ਦੇ ਸ਼ੇਅਰ 3.34ਫੀਸਦੀ ਤੇ ਏਸੀਸੀ ਲਿਮਿਟਿਡ 'ਚ 3.12 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ

ਹਿੰਡਨਬਰਗ ਦੀ ਰਿਸਰਚ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰ ਲਗਾਤਾਰ ਟੁੱਟ ਰਹੇ ਸੀ

ਅਡਾਨੀ ਦੇ ਸ਼ੇਅਰ 66ਫੀਸਦੀ ਡਿੱਗਣ ਦਾ ਕਾਰਨ ਗਰੁੱਪ ਦਾ ਮਾਰਕੀਟ ਕੈਪ ਵੀ 117ਅਰਬ ਡਾਲਰ ਤੱਕ ਘੱਟ ਗਿਆ ਹੈ

ਸ਼ੇਅਰਾਂ 'ਚ ਗਿਰਾਵਟ ਦਾ ਸਭ ਤੋਂ ਬੁਰਾ ਅਸਰ ਗੌਤਮ ਅਡਾਨੀ ਦੀ ਨੈੱਟਵਰਥ 'ਤੇ ਪਿਆ ਹੈ ਇਹ ਹਰ ਰੋਜ਼ ਘਟੀ ਹੈ

ਫੋਰਬਸ ਮੁਤਾਬਕ, ਅਡਾਨੀ ਦੇ ਸ਼ੇਅਰਾਂ 'ਚ ਤੇਜੀ ਦੇ ਨਾਲ ਬੀਤੇ 24 ਘੰਟਿਆਂ 'ਚ ਉਨ੍ਹਾਂ ਦੀ ਨੈੱਟਵਰਥ 1.8 ਅਰਬ ਡਾਲਰ ਵਧੀ ਹੈ