ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਆਨ-ਸਕਰੀਨ ਜੋੜੀ ਦੀ ਗੱਲ ਕਰੀਏ ਤਾਂ ਇਹ ਆਉਣ ਵਾਲਾ ਪ੍ਰੋਜੈਕਟ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਤੋਂ ਬਾਅਦ ਦੋਵਾਂ ਦੀ ਦੂਜੀ ਫਿਲਮ ਹੋਵੇਗੀ।

ਇਸ ਫਿਲਮ ‘ਚ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦੇਣ ਆ ਰਹੇ ਹਨ। 

 ਦੱਸ ਦਈਏ ਕਿ ਦੋਵੇਂ ਸੁਪਰਸਟਾਰ ਆਉਣ ਵਾਲੀ ਫਿਲਮ ‘ਜੱਟ ਨੂੰ ਚੁੜੈਲ ਟੱਕਰੀ’ ‘ਚ ਨਜ਼ਰ ਆਉਣਗੇ।

ਫਿਲਮ ਦੀ ਪਹਿਲੀ ਝਲਕ ਪੋਸਟਰ, ਰਿਲੀਜ਼ ਡੇਟ ਤੇ ਕੁਝ ਹੋਰ ਜਾਣਕਾਰੀਆਂ ਨਾਲ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਹੈ।

ਫਿਲਮ ਦਾ ਟਾਈਟਲ ਅਤੇ ਪੋਸਟਰ ਜ਼ਬਰਦਸਤ ਸੰਕੇਤ ਦੇ ਰਿਹਾ ਹੈ ਕਿ ਇਹ ਫਿਲਮ ਹਾਰਰ ਕਾਮੇਡੀ ਹੋਣ ਜਾ ਰਹੀ ਹੈ।

ਜੱਟ ਨੂ  ਚੁੜੈਲ ਟੱਕਰੀ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਫਿਲਮ ਦੇਸੀ ਮੈਲੋਡੀਜ਼ ਅਤੇ ਡ੍ਰੀਮੀਆਟਾ ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਗਈ ਹੈ।

  ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਜੋ ਲਵ ਪੰਜਾਬ, ਲਾਹੌਰੀਏ, ਸੌਂਕਣ ਸੌਂਕਨੇ ਅਤੇ ਹੋਰ ਫਿਲਮਾਂ ਲਈ ਮਸ਼ਹੂਰ ਹੈ।

ਵਿਕਾਸ ਵਸ਼ਿਸ਼ਟ ਇਸ ਪ੍ਰੋਜੈਕਟ ਦਾ ਨਿਰਦੇਸ਼ਨ ਕਰਨਗੇ ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀ ਯਾਰ ਮੇਰਾ ਤਿਤਲੀਆਂ ਵਾਰਗਾ ਦਾ ਨਿਰਦੇਸ਼ਨ ਕਰ ਚੁੱਕੇ ਹਨ। Sargun Mehta ਨੇ ਵੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ।

ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਦੀ ਇਹ ਫਿਲਮ 13 ਅਕਤੂਬਰ 2023 ਨੂੰ ਸਿਲਵਰ ਸਕ੍ਰੀਨ ‘ਤੇ ਆਵੇਗੀ।