ਗਿੱਪੀ ਗਰੇਵਾਲ ਨੂੰ ਲੈਕੇ ਇੱਕ ਹੋਰ ਖਬਰ ਆ ਰਹੀ ਹੈ। ਗਿੱਪੀ ਦੇ ਪਾਲਤੂ ਕੁੱਤੇ ਜੈਕੀ ਦਾ ਦੇਹਾਂਤ ਹੋ ਗਿਆ ਹੈ।

ਗਾਇਕ ਆਪਣੇ ਕੁੱਤੇ ਦੀ ਮੌਤ ਨਾਲ ਕਾਫੀ ਉਦਾਸ ਨਜ਼ਰ ਆ ਰਿਹਾ ਹੈ।ਇਸ ਦੇ ਨਾਲ ਨਾਲ ਕਲਾਕਾਰ ਨੇ ਟੁੱਟੇ ਦਿਲ ਵਾਲੀ ਇਮੋਜੀ ਵੀ ਬਣਾਈ।

ਇਸ ਦੇ ਨਾਲ ਨਾਲ ਕਲਾਕਾਰ ਨੇ ਟੁੱਟੇ ਦਿਲ ਵਾਲੀ ਇਮੋਜੀ ਵੀ ਬਣਾਈ।

ਦੱਸ ਦਈਏ ਕਿ ਗਿੱਪੀ ਆਪਣੇ ਕੁੱਤੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਹੁੰਦੇ ਸੀ। ਇਹ ਇੱਕ ਗੋਲਡਨ ਰੀਟਰੀਵਰ ਨਸਲ ਦਾ ਕੁੱਤਾ ਸੀ।

ਗਿੱਪੀ ਦੀ ਅਦਾਕਾਰਾ ਤਾਨੀਆ ਨਾਲ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਹਾਲ ਹੀ 'ਚ ਰਿਲੀਜ਼ ਹੋਈ ਹੈ। ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਇਸ ਸਾਲ ਗਿੱਪੀ ਗਰੇਵਾਲ ਓਟੀਟੀ 'ਤੇ ਵੀ ਡੈਬਿਊ ਕਰਨ ਜਾ ਰਹੇ ਹਨ।

ਕਾਬਿਲੇਗ਼ੌਰ ਹੈ ਕਿ ਇਸ ਸਾਲ ਗਿੱਪੀ ਗਰੇਵਾਲ ਦੀਆਂ ਕਈ ਫਿਲਮ ਰਿਲੀਜ਼ ਹੋਣ ਵਾਲੀਆਂ ਹਨ। 

ਗਿੱਪੀ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਇਸੇ ਸਾਲ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। 

ਇਸ ਦੇ ਨਾਲ ਨਾਲ ਗਿੱਪੀ 'ਮੌਜਾਂ ਹੀ ਮੌਜਾਂ' ਤੇ 'ਜੱਟ ਨੂੰ ਚੁੜੈਲ ਟੱਕਰੀ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆਉਣ ਵਾਲੇ ਹਨ।