ਪੰਜਾਬੀ ਦੇਸੀ ਰੌਕਸਟਾਰ Gippy Grewal ਇੱਕ ਵਾਰ ਫਿਰ ਤੋਂ ਫਿਲਮ ਮਿੱਤਰਾਂ ਦਾ ਨਾਂ ਚੱਲਦਾ' ਨਾਲ ਆ ਰਹੇ ਹਨ।

 ਫਿਲਮ 'ਚ ਗਿੱਪੀ ਨੇ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ ਜੋ ਚਾਰ ਕੁੜੀਆਂ ਨੂੰ ਇਨਸਾਫ਼ ਦਵਾਉਣ ਲਈ ਆਪ ਮੈਦਾਨ 'ਚ ਨਿਤਰਦਾ ਹੈ

ਗਿੱਪੀ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ਦੀ ਫਿਲਮ ਮਸ਼ੀਨ ਹੈ ਤੇ ਐਕਟਰ ਹੁਣ ਨਵੀਂ ਫਿਲਮ

ਨਾਲ ਆਪਣੇ ਫੈਨਸ ਦਾ ਮਨੋਰੰਜਨ ਕਰਨ ਲਈ ਤਿਆਰ ਹਨ।

 ਅਸੀਂ ਗੱਲ ਕਰ ਰਹੇ ਹਾਂ ਮਿੱਤਰਾਂ ਦਾ ਨਾ ਚੱਲਦਾ ਬਾਰੇ ਜੋ 8 ਮਾਰਚ, 2023 ਨੂੰ ਸਿਲਵਰ ਸਕ੍ਰੀਨਜ਼ ‘ਤੇ ਆਉਣ ਲਈ ਤਿਆਰ ਹੈ। 

ਜਿਵੇਂ-ਜਿਵੇਂ ਫਿਲਮ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਮੇਕਰਸ ਨੇ ਇਸਦਾ ਟ੍ਰੇਲਰ ਯੂਟਿਊਬ ‘ਤੇ ਰਿਲੀਜ਼ ਕਰ ਦਿੱਤਾ ਹੈ।

ਮਿੱਤਰਾਂ ਦਾ ਨਾ ਚੱਲਦਾ ਵਿੱਚ ਗਿੱਪੀ ਗਰੇਵਾਲ, ਤਾਨੀਆ ਤੇ ਸ਼ਵੇਤਾ ਤਿਵਾਰੀ ਦੇ ਨਾਲ ਇੱਕ ਸ਼ਾਨਦਾਰ ਸਟਾਰਕਾਸਟ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣ ਜਾ ਰਹੀ ਹੈ।

ਮਿੱਤਰਾਂ ਦਾ ਨਾ ਚੱਲਦਾ ਦਾ ਟ੍ਰੇਲਰ ਗਿੱਪੀ ਗਰੇਵਾਲ ਨੂੰ ਇੱਕ ਸਟਮਰ ਮੈਨ ਵਜੋਂ ਪੇਸ਼ ਕਰਨ ਨਾਲ ਸ਼ੁਰੂ ਹੋਇਆ।

ਫਿਲਮ ਦੀ ਕਹਾਣੀ ਇੱਕ ਕਤਲ ਦੇ ਰਹੱਸ ਤੇ ਤਾਨੀਆ ਅਤੇ ਉਸਦੇ 3 ਦੋਸਤਾਂ ਦੇ ਇਸ ਵਿੱਚ ਸ਼ਾਮਲ ਹੋਣ ਨਾਲ ਅੱਗੇ ਵਧਦੀ ਹੈ।