ਹਾਲ ਹੀ 'ਚ ਫਿਲਮ ਨਿਰਮਾਤਾ ਗੁਨੀਤ ਮੋਂਗਾ ਨੇ ਸੰਨੀ ਕਪੂਰ ਨਾਲ ਵਿਆਹ ਕੀਤਾ।

ਗੁਨੀਤ ਨੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਖੁਸ਼ੀ ਜ਼ਾਹਰ ਕੀਤੀ ਅਤੇ ਨਵੇਂ ਪਰਿਵਾਰ ਅਤੇ ਦੋਸਤਾਂ ਲਈ ਖਾਸ ਨੋਟ ਲਿਖਿਆ।

ਉਨ੍ਹਾਂ ਨੇ ਵਿਆਹ ਵਿੱਚ ਮੌਜੂਦ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਗੁਨੀਤ ਮੋਂਗਾ ਨੇ ਪਤੀ ਸੰਨੀ ਕਪੂਰ ਨਾਲ ਗੁਰੂਦੁਆਰਾ 'ਚ ਲਾਵਾਂ ਲਈਆਂ।  

ਆਨੰਦ ਕਾਰਜ ਦੌਰਾਨ ਦੀਆਂ ਤਸਵੀਰਾਂ ਗੁਨੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ। ਤਸਵੀਰਾਂ 'ਚ ਦੋਵਾਂ ਦੀ ਜੋੜੀ ਕਾਫੀ ਕਿਊਟ ਲੱਗੀ।

ਗੁਨੀਤ ਮੋਂਗਾ ਨੇ ਆਪਣੇ ਵਿਆਹ ਲਈ ਸ਼ਾਹੀ ਗੁਲਾਬੀ ਅਤੇ ਹਰੇ ਰੰਗ ਦਾ ਲਹਿੰਗਾ ਪਾਇਆ।

ਜਦੋਂ ਕਿ ਸੰਨੀ ਕਪੂਰ ਮੇਲ ਖਾਂਦੀ ਸ਼ੇਰਵਾਨੀ 'ਚ ਨਜ਼ਰ ਆਏ।

ਤਸਵੀਰਾਂ ਸ਼ੇਅਰ ਕਰਦੇ ਇੱਕ ਨੋਟ 'ਚ ਉਨ੍ਹਾਂ ਨੇ ਪਰਿਵਾਰ, ਦੋਸਤਾਂ ਅਤੇ ਵਿਆਹ 'ਚ ਜੁੜੇ ਸਾਰਿਆਂ ਦਾ ਧੰਨਵਾਦ ਕੀਤਾ।

ਗੁਨੀਤ ਨੇ ਲਿਖਿਆ, "ਸਾਡੇ ਗੁਰੂ ਜੀ, ਬਜ਼ੁਰਗਾਂ, ਦੋਸਤਾਂ ਅਤੇ ਪਰਿਵਾਰ ਦੇ ਬਿਨਾਂ ਸ਼ਰਤ ਪਿਆਰ ਅਤੇ ਆਸ਼ੀਰਵਾਦ ਨਾਲ।

ਅਸੀਂ ਅੱਜ ਤੋਂ ਆਪਣੀ ਸਦਾ ਲਈ ਸ਼ੁਰੂਆਤ ਕਰਨ ਦਾ ਸੰਕਲਪ ਲੈਂਦੇ ਹਾਂ।"

ਗੁਨੀਤ ਮੋਂਗਾ ਨੇ ਕਿਹਾ ਸਾਡੇ ਜੀਵਨ ਦੇ ਸਭ ਤੋਂ ਵੱਡੇ ਦਿਨ ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ।"