ਪੰਜਾਬੀ ਕਮੇਡੀਅਨ ਤੇ ਅਦਾਕਾਰ ਗੁਰਚੇਤ ਚਿੱਤਰਕਾਰ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ।

ਉਹ ਪਿਛਲੇ ਕਰੀਬ 2 ਦਹਾਕਿਆਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੀ ਕਾਮੇਡੀ ਸੀਰੀਜ਼ 'ਫੈਮਿਲੀ 420' ਦੇ ਅੱਜ ਵੀ ਲੋਕ ਦੀਵਾਨੇ ਹਨ।

ਹੁਣ ਗੁਰਚੇਤ ਚਿੱਤਰਕਾਰ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ ਵਿਚ ਆ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ

 ਜਿਸ ਵਿੱਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਤੁਲਨਾ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨਾਲ ਕੀਤੀ ਹੈ।

 ਚਿੱਤਰਕਾਰ ਨੇ ਇੱਕ ਪੋਸਟ ਸ਼ੇਅਰ ਕਰ ਕਿਹਾ, 'ਮੇਰੇ ਵਿਆਹ ਨੂੰ ਚਮਕੀਲਾ ਲੱਗਿਆ ਸੀ, ਜਦੋਂ ਲੁਧਿਆਣੇ ਬੁੱਕ ਕਰਨ ਗਏ ਤਾਂ ਡੇਟ ਨਾ ਮਿਲਣ ਕਰਕੇ ਕਈ ਵਾਰ ਵਿਆਹ ਅੱਗੇ ਪਿੱਛੇ ਹੋਇਆ ਸੀ।

ਬਾਕੀ ਸਾਰੇ ਕਲਾਕਾਰ ਉਸ ਟਾਈਮ ਮੱਖੀਆਂ ਮਾਰਦੇ ਹੁੰਦੇ ਸੀ। ਉਸ ਦੀ ਸ਼ੋਹਰਤ ਹੋਰਨਾਂ ਕਲਾਕਾਰਾਂ ਵੱਲੋਂ ਹਜ਼ਮ ਨਾ ਹੋਣ ਕਾਰਨ ਉਸ ਨੂੰ ਮਰਵਾਇਆ ਗਿਆ।

 ਇਸੇ ਤਰ੍ਹਾਂ ਮੂਸੇਵਾਲਾ ਨੇ ਸਭ ਕਹਿੰਦੇ ਕਹਾਉਂਦੇ ਖੂੰਜੇ ਲਗਾ ਦਿੱਤੇ ਸੀ। ਇਹਦੀ ਸ਼ੋਹਰਤ ਵੀ ਕਿਸੇ ਕਲਾਕਾਰ ਨੂੰ ਹਜ਼ਮ ਨਹੀਂ ਹੋਈ।

ਕਾਬਿਲੇਗ਼ੌਰ ਹੈ ਕਿ ਹਮੇਸ਼ਾ ਤੋਂ ਹੀ ਅਮਰ ਸਿੰਘ ਚਮਕੀਲੇ ਤੇ ਸਿੱਧੂ ਮੂਸੇਵਾਲਾ ਦੀ ਤੁਲਨਾ ਕੀਤੀ ਗਈ ਹੈ। 

ਕਿਹਾ ਜਾਂਦਾ ਹੈ ਕਿ ਦੋਵਾਂ ਦੀ ਜ਼ਿੰਦਗੀ 'ਚ ਕਈ ਸਾਰੀਆਂ ਸਮਾਨਤਾਵਾਂ ਸਨ। ਜਿਵੇਂ ਦੋਵਾਂ ਨੇ ਬਹੁਤ ਥੋੜੇ ਸਮੇਂ ਵਿੱਚ ਕਾਫੀ ਜ਼ਿਆਦਾ ਨਾਮ ਤੇ ਸ਼ੋਹਰਤ ਕਮਾ ਲਈ ਸੀ। ਦੋਵਾਂ ਦੇ ਟੈਲੇਂਟ ਦੇ ਸਾਹਮਣੇ ਸਾਰੀ ਇੰਡਸਟਰੀ ਦੇ ਕਲਾਕਾਰ ਫੇਲ੍ਹ ਹੋ ਗਏ ਸੀ।