ਪੰਜਾਬੀ ਫਿਲਮਾਂ ਦੇ ਨਿਰਮਾਤਾ ਆਪਣੇ ਦਰਸ਼ਕਾਂ ਨੂੰ ਨਵੀਆਂ ਫਿਲਮਾਂ ਨਾਲ ਪ੍ਰਭਾਵਿਤ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ।

ਟੌਪ ਦੀਆਂ ਫਿਲਮਾਂ ਚੋਂ ਇੱਕ ‘ਨਿਗਾਹ ਮਾਰਦਾ ਆਈ ਵੇ’  ਦੀ ਰਿਲੀਜ਼ ਦੀ ਮਿਤੀ ਨੂੰ ਅੱਗੇ ਵਧਾ ਦਿੱਤਾ ਹੈ।

ਆਉਣ ਵਾਲੀ ਫਿਲਮ ‘ਨਿਗਾਹ ਮਾਰਦਾ ਆਈ ਵੇ’ ਵਿੱਚ ਗੁਰਨਾਮ ਭੁੱਲਰ (Gurnam Bhullar) ਅਤੇ ਸਰਗੁਣ ਮਹਿਤਾ (Sargun Mehta) ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਹੈ।

 ਦੋਵਾਂ ਸਟਾਰਸ ਦੀ ਇਹ ਫਿਲਮ ਪਹਿਲਾਂ 17 ਫਰਵਰੀ, 2023 ਨੂੰ ਵੱਡੇ ਪਰਦੇ ‘ਤੇ ਆਉਣ ਵਾਲੀ ਸੀ।

ਹੁਣ ਫਰਸਟ ਲੁੱਕ ਪੋਸਟਰ ਨੂੰ ਸਾਂਝਾ ਕਰਦੇ ਹੋਏ, ਨਿਰਮਾਤਾਵਾਂ ਨੇ ਇਸ ਦੀ ਰਿਲੀਜ਼ ਡੇਟ ਬਾਰੇ ਲੋਕਾਂ ਨੂੰ ਅਪਡੇਟ ਦਿੱਤਾ।

ਫਿਲਮ ਦੀ ਘੋਸ਼ਣਾ ਨੇ ਸੋਸ਼ਲ ਮੀਡੀਆ ਵਿੱਚ ਖਲਬਲੀ ਮਚਾ ਦਿੱਤੀ ਹੈ ਕਿਉਂਕਿ ਸੁਰਖੀ ਬਿੰਦੀ ਦੇ ਮੁੱਖ ਕਲਾਕਾਰ ਫਿਰ ਤੋਂ ਫਿਲਮ ਨਿਗਾਹ ਮਰਦਾ ਆਈ ਵੇ ਲਈ ਇੱਕਠੇ ਹੋਏ ਹਨ।

ਹੁਣ ਫਿਲਮ ਦੀ ਰਿਲੀਜ਼ ਡੇਟ ‘ਚ ਕਰੀਬ 45 ਦਿਨ ਬਾਕੀ ਰਹਿ ਗਏ ਹਨ

 ਫੈਨਸ ਨਿਗਾਹ ਮਰਦਾ ਆਈ ਵੇ ਦੇ ਟੀਜ਼ਰ, ਟ੍ਰੇਲਰ ਅਤੇ ਟ੍ਰੈਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਕ੍ਰੈਡਿਟ ਦੀ ਗੱਲ ਕਰੀਏ ਤਾਂ ਨਿਗਾਹ ਮਰਦਾ ਆਈ ਵੇ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਹੈ।