Hansika Motwani ਨੇ ਪਤੀ Sohail Kathuria ਦੇ ਜਨਮਦਿਨ 'ਤੇ ਸ਼ੇਅਰ ਕੀਤੀ ਖਾਸ ਵੀਡੀਓ, ਕਿਹਾ- 'ਹੈਪੀ ਬਰਥਡੇ ਬੇਬ'
ਟੀਵੀ ਤੋਂ ਲੈ ਕੇ ਸਾਊਥ ਅਤੇ ਬਾਲੀਵੁੱਡ ਫਿਲਮਾਂ ਵਿੱਚ ਧਮਾਲ ਮਚਾਉਣ ਵਾਲੀ ਅਦਾਕਾਰਾ ਹੰਸਿਕਾ ਮੋਟਵਾਨੀ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹੈ।
ਹੰਸਿਕਾ ਸੋਹੇਲ ਕਥੂਰੀਆ ਨਾਲ ਵਿਆਹ ਅਤੇ ਫਿਰ ਆਪਣੇ ਸ਼ੋਅ 'ਲਵ ਸ਼ਾਦੀ ਡਰਾਮਾ' ਨੂੰ ਲੈ ਕੇ ਸੁਰਖੀਆਂ 'ਚ ਹੈ।
ਹੰਸਿਕਾ ਆਪਣੇ ਵਿਆਹ 'ਤੇ ਬਣੇ ਸ਼ੋਅ 'ਚ ਸੋਹੇਲ ਅਤੇ ਉਨ੍ਹਾਂ ਦੇ ਰਿਸ਼ਤੇ ਸਮੇਤ ਹੋਰ ਗੱਲਾਂ ਬਾਰੇ ਖੁਲਾਸੇ ਕਰਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ 18 ਮਾਰਚ ਨੂੰ ਉਨ੍ਹਾਂ ਦੇ ਪਤੀ ਸੋਹੇਲ ਆਪਣਾ ਜਨਮਦਿਨ ਮਨਾ ਰਹੇ ਹਨ ਤੇ ਇਸ ਖਾਸ ਮੌਕੇ 'ਤੇ ਹੰਸਿਕਾ ਨੇ ਆਪਣੇ ਪਤੀ ਲਈ ਇਕ ਖਾਸ ਵੀਡੀਓ ਸ਼ੇਅਰ ਕੀਤੀ ਹੈ।
ਪਤੀ ਸੋਹੇਲ ਕਥੂਰੀਆ ਦੇ ਜਨਮਦਿਨ 'ਤੇ ਹੰਸਿਕਾ ਮੋਟਵਾਨੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਵੀਡੀਓ 'ਚ ਦੋਵਾਂ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਇਸ ਦੇ ਨਾਲ ਹੀ ਸੋਹੇਲ ਕੁਝ ਤਸਵੀਰਾਂ 'ਚ ਨਜ਼ਰ ਆ ਰਹੇ ਹਨ। ਹੰਸਿਕਾ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ।
'ਜਨਮ ਦਿਨ ਮੁਬਾਰਕ ਬੇਬ।' ਤਾਜ਼ਾ ਵੀਡੀਓ 'ਚ ਹੰਸਿਕਾ ਤੇ ਸੋਹੇਲ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਹੰਸਿਕਾ ਮੋਟਵਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਦੇ ਨਾਲ-ਨਾਲ ਉਹ ਸੋਹੇਲ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ।
ਰਾਜਸਥਾਨ 'ਚ ਧੂਮ-ਧਾਮ ਨਾਲ ਹੋਇਆ ਹੰਸਿਕਾ ਦਾ ਵਿਆਹ ਕਾਫੀ ਚਰਚਾ 'ਚ ਰਿਹਾ। ਇਸ ਵਿਆਹ ਦੀਆਂ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।