Happy Birthday Virender Sehwag

ਟੈਸਟ ਕ੍ਰਿਕਟ ‘ਚ ਤੀਹਰਾ ਸੈਂਕੜਾ ਲਗਾਉਣ ਵਾਲੇ ਪਹਿਲਾ ਭਾਰਤੀ ਸਹਿਵਾਗ, ਜਾਣੋ ਕਿਉਂ ਕਿਹਾ ਜਾਂਦਾ ‘ਮੁਲਤਾਨ ਦਾ ਸੁਲਤਾਨ’

ਕ੍ਰਿਕਟ ਦੀ ਕੋਈ ਵੀ ਚਰਚਾ ਵਰਿੰਦਰ ਸਹਿਵਾਗ ਤੋਂ ਬਿਨਾਂ ਅਧੂਰੀ ਹੈ।

ਭਾਰਤ ਦੀ ਟੀਮ ਸਦਭਾਵਨਾ ਸੀਰੀਜ਼ ਖੇਡਣ ਪਾਕਿਸਤਾਨ ਗਈ ਸੀ।

ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਵਨਡੇ ਅਤੇ ਫਿਰ ਟੈਸਟ ਸੀਰੀਜ਼ ਸ਼ੁਰੂ ਹੋਈ।

ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 28 ਮਾਰਚ ਤੋਂ ਮੁਲਤਾਨ ਵਿੱਚ ਸ਼ੁਰੂ ਹੋਇਆ ਸੀ।

ਇਸੇ ਮੈਚ ‘ਚ ਵਰਿੰਦਰ ਸਹਿਵਾਗ ਨੇ ਪਾਕਿਸਤਾਨ ਖਿਲਾਫ ਤੀਹਰਾ ਸੈਂਕੜਾ ਲਗਾਇਆ ਅਤੇ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ।

ਟੈਸਟ ‘ਚ ਟੀਮ ਇੰਡੀਆ ਦੇ ਕਪਤਾਨ ਰਾਹੁਲ ਦ੍ਰਾਵਿੜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਵਰਿੰਦਰ ਸਹਿਵਾਗ ਅਤੇ ਆਕਾਸ਼ ਚੋਪੜਾ ਦੀ ਓਪਨਿੰਗ ਜੋੜੀ ਉਤਰੀ, ਚੋਪੜਾ ਆਰਾਮ ਨਾਲ ਖੇਡ ਰਿਹਾ ਸੀ, ਪਰ ਸਹਿਵਾਗ ਨੇ ਕੁਝ ਹੋਰ ਹੀ ਤੈਅ ਕਰ ਲਿਆ ਸੀ।