ਵਿਟਾਮਿਨ ਬੀ12 ਇੱਕ ਮਹੱਤਵਪੂਰਨ ਪੋਸ਼ਕ ਤੱਤ ਹੈ ਜੋ ਸਾਡੇ ਸਰੀਰ ਦੇ ਲਈ ਜ਼ਰੂਰੀ ਹੈ।ਇਹ ਵਿਟਾਮਿਨ ਸਾਡੇ ਸਰੀਰਕ ਤੇ ਮਾਨਸਿਕ ਸਿਹਤ ਲਈ ਬਹੁਤ ਮਹੱਤਵਪੂਰਨ ਰੋਲ ਨਿਭਾਉਂਦਾ ਹੈ
ਬੀ12 ਦੀ ਕਮੀ ਦੇ ਮੁਖ ਲੱਛਣ ਸਰੀਰਕ ਥਕਾਣ, ਕਮਜ਼ੋਰੀ, ਚੱਕਰ ਆਉਣਾ, ਸਾਹ ਲੈਣ 'ਚ ਤਕਲੀਫ, ਅਕਸਰ ਠੀਕ ਨਾਲ ਚਲ ਨਾ ਪਾਉਣਾ, ਮੂਡ 'ਚ ਬਦਲਾਅ ਤੇ ਯਾਦਦਾਸ਼ਤ 'ਚ ਕਮੀ ਹੋ ਸਕਦੀ ਹੈ
ਮਸ਼ਰੂਮ ਦੀਆਂ ਕੁਝ ਕਿਸਮਾਂ 'ਚ ਸੁਭਾਵਿਕ ਰੂਪ ਨਾਲ ਵਿਟਾਮਿਨ ਬੀ12 ਹੁੰਦਾ ਹੈ।ਇਨ੍ਹਾਂ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰਨ ਨਾਲ ਤੁਹਾਡੇ ਬੀ12 ਸੇਵਨ 'ਚ ਯੋਗਦਾਨ ਹੋ ਸਕਦਾ ਹੈ
ਸਿਪਰੂਲਿਨਾ ਇੱਕ ਨੀਲਾ-ਹਰਾ-ਸ਼ੈਵਾਲ ਹੈ ਜਿਸਦਾ ਅਕਸਰ ਡਾਇਟਰੀ ਸਪਲੀਮੈਂਟ ਦੇ ਰੂਪ 'ਚ ਸੇਵਨ ਕੀਤਾ ਜਾਂਦਾ ਹੈ, ਇਹ ਵਿਟਾਮਿਨ ਬੀ12 ਸਮੇਤ ਵੱਖ ਵੱਖ ਪੋਸ਼ਕ ਤੱਤਾਂ ਨਾਲ ਭਰਪੂਰ ਹੈ, ਜੋ ਇਸ ਨੂੰ ਸ਼ਾਕਾਹਾਰੀਆਂ ਦੇ ਲਈ ਇੱਕ ਵਧੀਆ ਵਿਕਲਪ ਬਣਾਉਂਦਾ ਹੈ।