ਐਕਟਰਸ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਵੱਖਰੀ ਪਛਾਣ ਬਣਾਈ ਹੈ।

ਹਾਲ ਹੀ ‘ਚ ਉਸ ਦੀ ਫਿਲਮ ‘ਓਏ ਮੱਖਣਾ’ ਨੂੰ ਵੀ ਕਾਫੀ ਪਸੰਦ ਕੀਤਾ ਗਿਆ।

ਇਸ ਫਿਲਮ ‘ਚ ਉਸ ਨੇ ਆਪਣੇ ਚੁਲਬੁਲੇ ਅੰਦਾਜ਼ ਨਾਲ ਸਭ ਦਾ ਮਨ ਮੋਹ ਲਿਆ।

ਹੁਣ ਤਾਨੀਆ ਫਿਰ ਤੋਂ ਸੁਰਖੀਆਂ ‘ਚ ਆ ਗਈ ਹੈ। ਦਰਅਸਲ, ਤਾਨੀਆ ਹਾਲ ਹੀ ‘ਚ ਅਮਰੀਕੀ ਮੈਗਜ਼ੀਨ ‘ਹਾਇ-ਲਾਈਫ’ ਦੇ ਕਵਰ ਪੇਜ ‘ਤੇ ਨਜ਼ਰ ਆਈ।

ਕਵਰ ਗਰਲ ਵਜੋਂ ਤਾਨੀਆ ਬੇਹੱਦ ਦਿਲਕਸ਼ ਅੰਦਾਜ਼ 'ਚ ਨਜ਼ਰ ਆ ਰਹੀ ਹੈ।

ਮੈਗਜ਼ੀਨ ਲਈ ਉਸ ਨੇ ਯੈਲੋ ਗਾਊਨ ‘ਚ ਸਾਦਗੀ ਭਰਿਆ ਅੰਦਾਜ਼ 'ਚ ਫੋਟੋਸ਼ੂਟਰ ਕਰਵਾਇਆ।

ਦੱਸ ਦਈਏ ਕਿ ਤਾਨੀਆ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ।

ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ‘ਚ ਤਾਨੀਆ ਨੇ ਲਿਖਿਆ, ‘ਹੈਲੋ ਹਾਏ ਲਾਈਫ ਮੈਗਜ਼ੀਨ ਯੂਐਸਏ ਤੁਹਾਡੇ ਮੈਗਜ਼ੀਨ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।'

ਦੱਸ ਦਈਏ ਕਿ ਇਸ ਮੈਗਜ਼ੀਨ ਲਈ ਫੋਟੋਸ਼ੂਟ ਚੰਡੀਗੜ੍ਹ ‘ਚ ਹੀ ਹੋਇਆ। ਤਾਨੀਆ ਨੇ ਫੋਟੋਸ਼ੂਟ ਦੌਰਾਨ ਪੀਲੇ ਰੰਗ ਦਾ ਗਾਊਨ ਪਾਇਆ।

ਤਾਨੀਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।