ਪੰਜਾਬੀ ਸਟਾਰ ਹਿਮਾਂਸ਼ੀ ਖੁਰਾਨਾ ਨੂੰ ਪੰਜਾਬ ਦੀ ਐਸ਼ਵਰੀਆ ਵੀ ਕਿਹਾ ਜਾਂਦਾ ਹੈ।

ਹਿਮਾਂਸ਼ੀ ਬਿੱਗ ਬੌਸ 13 ਤੋਂ ਬਾਅਦ ਇੱਕ ਦਮ ਸੁਰਖਿਆਂ 'ਚ ਰਹਿਣ ਲੱਗੀ।

ਪਿੰਕ ਫਲੋਰਲ ਡਰੈੱਸ 'ਚ ਹਿਮਾਂਸ਼ੀ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ , ਜਿਨ੍ਹਾਂ 'ਚ ਉਹ ਕਿਸੇ ਬਾਰਬੀ ਡਾਲ ਤੋਂ ਘੱਟ ਨਹੀਂ ਲੱਗ ਰਹੀ।

ਆਪਣੀਆਂ ਅਦਾਵਾਂ ਨਾਲ ਹਿਮਾਂਸ਼ੀ ਨੇ ਆਪਣੇ ਫੈਨਸ ਨੂੰ ਆਪਣਾ ਦਿਵਾਨਾ ਬਣਾ ਦਿੱਤਾ।

ਉਸ ਨੇ ਹਾਈ ਬੰਨ ਅਤੇ ਨਿਊਡ ਮੈੱਕਅਪ ਨਾਲ ਆਪਣੀ ਇਸ ਲੁੱਕ ਨੂੰ ਕੰਪਲੀਟ ਕੀਤਾ।

ਤਸਵੀਰਾਂ 'ਚ ਆਪਣੀ ਮਿਲੀਅਨ ਡਾਲਰ ਸਮਾਈਲ ਨਾਲ ਉਸ ਨੇ ਸਭ ਦਾ ਦਿਲ ਜਿੱਤ ਲਿਆ।

ਸਿਰਫ ਵੈਸਟਰਨ ਹੀ ਨਹੀਂ ਹਿਮਾਂਸ਼ੀ ਇੰਡੀਅਨ ਡਰੈੱਸ 'ਚ ਵੀ ਕਾਫ਼ੀ ਖੂਬਸੂਰਤ ਲੱਗਦੀ ਹੈ।

ਹਿਮਾਂਸ਼ੀ ਦਾ ਗਲੈਮਰਸ ਅੰਦਾਜ਼ ਹਮੇਸ਼ਾਂ ਉਸ ਦੇ ਫੈਨਸ ਨੂੰ ਐਕਟਰਸ ਦੀ ਤਾਰੀਫ ਕਰਨ ਲਈ ਮਜ਼ਬੂਰ ਕਰਦੇ ਹਨ।

ਦੱਸ ਦਈਏ ਕਿ ਹਿਮਾਂਸ਼ੀ ਪੰਜਾਬੀ ਸਿੰਗਰ ਅਤੇ ਐਕਟਰਸ ਵੀ ਹੈ ਅਤੇ ਉਸ ਨੂੰ ਅਸੀਂ ਕਈ ਪੰਜਾਬੀ ਗਾਣਿਆਂ 'ਚ ਫੀਚਰ ਹੁੰਦੇ ਵੇਖਿਆ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਹਿਮਾਂਸ਼ੀ ਬਿੱਗ ਬੌਸ 'ਚ ਮਾਡਲ ਆਸੀਮ ਨਾਲ ਕਾਫੀ ਦੋਸਤੀ ਨੂੰ ਲੈ ਕੇ ਸੁਰਖੀਆਂ 'ਚ ਆਈ । ਦੋਵਾਂ ਦਾ ਰਿਸ਼ਤਾਂ ਉਨ੍ਹਾਂ ਦੇ ਫੈਨਸ ਨੂੰ ਖੂਬ ਪਸੰਦ ਆਇਆ।