ਚੂੜਾ ਪਹਿਨੇ ਨਜ਼ਰ ਆਈ Himanshi Khurana ! ਫੈਨਜ਼ ਨੇ ਪੁੱਛਿਆ- ਵਿਆਹ ਕਰਾ ਲਿਆ

ਹਿਮਾਂਸ਼ੀ ਖੁਰਾਣਾ ਮਾਤਾ ਜਵਾਲਾ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੀ ਹੈ। 

ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਨੇ ਮੱਥੇ ‘ਤੇ ਤਿਲਕ ਤੇ ਹੱਥਾਂ ‘ਚ ਲਾਲ ਚੂੜਾ ਪਾਇਆ ਹੋਇਆ ਹੈ 

ਉਹ ਆਪਣੇ ਚੂੜੇ ਨੂੰ ਇਨ੍ਹਾਂ ਤਸਵੀਰਾਂ ‘ਚ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।

ਅਦਾਕਾਰਾ ਨੇ ਆਪਣੇ ਹੱਥਾਂ ‘ਚ ਪੂਜਾ ਵਾਲੀ ਟੋਕਰੀ ਫੜੀ ਹੋਈ ਹੈ ਤੇ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ।

ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। 

ਜਦੋਂਕਿ ਇੱਕ ਹੋਰ ਦੂਜੀ ਤਸਵੀਰ ‘ਚ ਉਹ ਉੱਥੇ ਗੁਲਾਬ ਜਾਮੁਨ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ ।

ਹਿਮਾਂਸ਼ੀ ਖੁਰਾਣਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ 

ਚੂੜੇ ਵਾਲੀ ਤਸਵੀਰ ਵੇਖ ਕੇ ਇੱਕ ਵਾਰ ਤਾਂ ਪ੍ਰਸ਼ੰਸਕਾਂ ਨੂੰ ਲੱਗਿਆ ਕਿ ਹਿਮਾਂਸ਼ੀ ਨੇ ਵਿਆਹ ਕਰਵਾ ਲਿਆ ਹੈ।