ਬਾਲੀਵੁੱਡ ਦੇ ਹੈਂਡਸਮ ਹੰਕ ਰਿਤਿਕ ਰੋਸ਼ਨ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ।
ਬਾਲੀਵੁੱਡ ਦੇ ਗ੍ਰੀਕ ਗੌਡ ਇਸ ਸਾਲ ਆਪਣੀ ਗਰਲਫ੍ਰੈਂਡ ਸਬਾ ਆਜ਼ਾਦ ਨਾਲ ਵਿਆਹ ਕਰਨ ਵਾਲੇ ਹਨ
ਰਿਤਿਕ ਰੋਸ਼ਨ ਦਾ ਪਰਿਵਾਰ ਵੀ ਸਬਾ ਨੂੰ ਲੈ ਕੇ ਕਾਫੀ ਖੁਸ਼ ਹੈ
ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਅਕਸਰ ਇਕੱਠੇ ਨਜ਼ਰ ਆਉਂਦੇ ਹਨ।
ਕਦੇ ਦੋਵੇਂ ਪਾਰਟੀ ਤਾਂ ਕਦੇ ਛੁੱਟੀਆਂ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।
ਰਿਤਿਕ ਅਤੇ ਸਬਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਲਈ ਤਿਆਰ ਹਨ।
। ਫਿਲਹਾਲ ਦੋਵੇਂ ਆਪਣੇ ਕੰਮ 'ਚ ਰੁੱਝੇ ਹੋਏ ਹਨ ਅਤੇ ਅਜਿਹੇ 'ਚ ਉਹ ਵਿਆਹ ਦੇ ਸਮੇਂ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ।
ਦੋਵਾਂ ਦੇ ਕਰੀਬੀ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਵਿਆਹ ਦੀ ਜਾਣਕਾਰੀ ਦਿੱਤੀ ਹੈ।
ਅੱਜ ਹੋਣ ਵਾਲੀ ਰਿਤਿਕ ਰੋਸ਼ਨ ਦੇ ਜਨਮਦਿਨ ਦੀ ਪਾਰਟੀ 'ਚ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਸ਼ਾਮਲ ਹੋਣ ਦੀ ਸੂਚਨਾ ਹੈ।