ਹੁਣ ਆਈਸੀਸੀ ਵੱਲੋਂ ਜਾਰੀ ਕੀਤੀ ਗਈ ਰੈਂਕਿੰਗ 'ਚ ਉਹ ਖਿਡਾਰੀ ਜਿਨ੍ਹਾਂ ਨੇ ਆਪਣਾ ਬੈਸਟ ਪ੍ਰਦਰਸ਼ਨ ਕਰਕੇ ਸਰਵੋਤਮ ਰੈਂਕਿੰਗ ਹਾਸਲ ਕੀਤੀ।

ਨਵੀਂ ਟੈਸਟ ਰੈਂਕਿੰਗ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਜਦਕਿ ਸਟੀਵ ਸਮਿਥ ਹੁਣ ਤੀਜੇ ਨੰਬਰ ‘ਤੇ ਪਹੁੰਚ ਗਏ।

ਆਸਟ੍ਰੇਲੀਆ ਦੇ ਮਾਰਨਸ ਲਾਬੂਸ਼ੇਨ ਅਜੇ ਵੀ ਨੰਬਰ ਇੱਕ ‘ਤੇ ਹਨ।

ਇਸ ਤੋਂ ਬਾਅਦ ਜੇਕਰ ਟੌਪ ਦੇ 10 ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਰਿਸ਼ਭ ਪੰਤ ਛੇਵੇਂ ਨੰਬਰ ‘ਤੇ ਹਨ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਹੁਣ ਇੱਕ ਸਥਾਨ ਦੇ ਫਾਇਦੇ ਨਾਲ ਨੌਵੇਂ ਨੰਬਰ ‘ਤੇ ਪਹੁੰਚ ਗਏ।

ਚੇਤੇਸ਼ਵਰ ਪੁਜਾਰਾ ਨੂੰ ਰੈਂਕਿੰਗ ‘ਚ 19ਵਾਂ ਸਥਾਨਾਂ ਮਿਲਿਆ।

ਇਸਦੇ ਇਲਾਵਾ ਸ਼ੁਭਮਨ ਗਿੱਲ ਨੇ 10ਵਾਂ ਸਥਾਨ ਹਾਸਿਲ ਕੀਤਾ।

ਸ਼੍ਰੇਅਸ ਅਈਅਰ ਨੇ ਵੀ ਚੰਗੀ ਖੇਡ ਦਿਖਾਈ ਤੇ ਉਹ ਇਸ ਲਿਸਟ 'ਚ 26ਵੇਂ ਸਥਾਨ ‘ਤੇ ਹੈ।

ਅਕਸ਼ਰ ਪਟੇਲ ਗੇਂਦਬਾਜ਼ਾਂ ਦੀ ਸੂਚੀ ‘ਚ 18ਵੇਂ ਸਥਾਨ ‘ਤੇ ਪਹੁੰਚ ਗਿਆ।

ਕੁਲਦੀਪ ਯਾਦਵ ਦੀ ਗੱਲ ਕਰੀਏ ਤਾਂ ਉਹ ਹੁਣ 19 ਸਥਾਨਾਂ ਦੇ ਵਾਧੇ ਨਾਲ 49ਵੇਂ ਸਥਾਨ ‘ਤੇ ਪਹੁੰਚਿਆ ਹੈ।