ਕਾਰਤਿਕ ਆਰੀਅਨ ਦੀ ਫਿਲਮ "freddy" IMDb ਦੀ ਇਸ ਟਾਪ 10 ਸੂਚੀ ਵਿੱਚ ਪਹਿਲੇ ਨੰਬਰ 'ਤੇ ਹੈ ਤੇ ਇਹ 2 ਦਸੰਬਰ ਨੂੰ ਰਿਲੀਜ਼ ਹੋਵੇਗੀ।

ਅਜੇ ਦੇਵਗਨ ਦੀ ਫਿਲਮ "Drishyam 2" ਵੀ ਦੂਜੇ ਨੰਬਰ 'ਤੇ ਹੈ, ਜੋ 18 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਵਰੁਣ ਧਵਨ ਦੀ ਫਿਲਮ "Bhediya" ਤੀਜੇ ਨੰਬਰ 'ਤੇ ਆ ਗਈ ਹੈ, ਜੋ 25 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਦੋਂ ਕਿ ਵਿਵੇਕ ਓਬਰਾਏ ਅਤੇ ਸੁਨੀਲ ਸ਼ੈੱਟੀ ਦੀ ਸੀਰੀਜ਼ ''Dharavi Bank'' ਚੌਥੇ ਨੰਬਰ 'ਤੇ ਹੈ, ਜੋ 19 ਨਵੰਬਰ ਨੂੰ ਰਿਲੀਜ਼ ਹੋਵੇਗੀ।

ਇਸ ਤੋਂ ਇਲਾਵਾ ਕਾਜੋਲ ਦੀ ''Salam Venky'' ਪੰਜਵੇਂ ਨੰਬਰ 'ਤੇ ਹੈ ਜੋ 9 ਦਸੰਬਰ ਨੂੰ ਰਿਲੀਜ਼ ਹੋਵੇਗੀ।

22 ਦਸੰਬਰ ਨੂੰ ਰਿਲੀਜ਼ ਹੋਣ ਵਾਲੀ IMDb ਦੀ ਇਸ ਸੂਚੀ 'ਚ ਸੁਦੀਪ ਅਤੇ ਸ਼੍ਰਿਆ ਸਰਨ ਦੀ ਫਿਲਮ ''Kabzaa" ਛੇਵੇਂ ਨੰਬਰ 'ਤੇ ਹੈ।

ਸੱਤਵੇਂ ਨੰਬਰ 'ਤੇ ਤਾਮਿਲ ਫਿਲਮ ''Laththi'' ਹੈ, ਜੋ 22 ਦਸੰਬਰ ਤੋਂ OTT 'ਤੇ ਸਟ੍ਰੀਮ ਕਰੇਗੀ।

ਅੱਠਵੇਂ ਸਥਾਨ 'ਤੇ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਸਟਾਰਰ ਫਿਲਮ ''Mister Mummy'' ਹੈ, ਜੋ 18 ਨਵੰਬਰ ਨੂੰ ਰਿਲੀਜ਼ ਹੋਵੇਗੀ।

 ਤੇਲਗੂ ਫਿਲਮ 'ਆਹਾ ਨਾ ਪੇਲੰਟਾ' 9ਵੇਂ ਸਥਾਨ 'ਤੇ ਹੈ।

ਜਦਕਿ ''Hit: The Second Case'' ਦਸਵੇਂ ਸਥਾਨ 'ਤੇ ਹੈ ਜੋ 2 ਦਸੰਬਰ ਨੂੰ ਰਿਲੀਜ਼ ਹੋਵੇਗੀ।