IMDB ਨੇ ਇਸ ਸਾਲ ਦੇ ਟਾਪ ਦੇ 10 ਭਾਰਤੀ ਸੈਲੇਬਸ ਦੀ ਸੂਚੀ ਜਾਰੀ ਕੀਤੀ ਹੈ। ਜਿਸ 'ਚ ਜ਼ਿਆਦਾਤਰ ਸਾਊਥ ਦੇ ਸਟਾਰ ਸ਼ਾਮਲ ਹਨ।

ਇਸ ਵਾਰ ਟਾਪ 'ਤੇ ਰਹੇ ਧਨੁਸ਼ ਨੇ 'ਦ ਗ੍ਰੇ ਮੈਨ' ਸਮੇਤ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਇਹ ਰੈਂਕਿੰਗ ਦੁਨੀਆ ਭਰ ਦੇ 20 ਕਰੋੜ ਲੋਕਾਂ ਨੇ ਦਿੱਤੀ ਹੈ।

ਦੂਜੇ ਸਥਾਨ 'ਤੇ ਰਹੀ ਆਲੀਆ ਭੱਟ ਨੇ 'ਗੰਗੂਬਾਈ ਕਾਠੀਆਵਾੜੀ' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ। ਉਸ ਨੇ 'RRR' 'ਚ ਵੀ ਕੰਮ ਕੀਤਾ।  

ਇਸ ਦੇ ਨਾਲ ਹੀ ਐਸ਼ਵਰਿਆ ਰਾਏ ਬੱਚਨ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ। ਉਸ ਦੀ 'ਪੀਐਸ-1' ਇਸ ਸਾਲ ਰਿਲੀਜ਼ ਹੋਈ।

ਚੌਥੇ ਨੰਬਰ 'ਤੇ ਰਾਮ ਚਰਨ ਦਾ ਨਾਂਅ ਸ਼ਾਮਲ ਹੈ। ਜਿਨ੍ਹਾਂ ਦੀ ਫਿਲਮ 'RRR' ਸੁਪਰ ਹਿੱਟ ਰਹੀ।

ਸੂਚੀ 'ਚ ਪੰਜਵੇਂ ਨੰਬਰ 'ਤੇ ਸਾਮੰਥਾ ਰੂਥ ਪ੍ਰਭੂ ਦਾ ਨਾਂਅ ਦਰਜ ਹੈ।

ਇਸ ਤੋਂ ਬਾਅਦ 'ਚ ਛੇਵੇਂ ਨੰਬਰ 'ਤੇ ਰਿਤਿਕ ਰੋਸ਼ਨ ਰਹੇ।

ਸਤਵੇਂ ਸਥਾਨ 'ਤੇ Kiara Advani ਦਾ ਨਾਂਅ ਦਰਜ ਕੀਤਾ ਗਿਆ ਹੈ।

ਅੱਠਵੇਂ ਨੰਬਰ 'ਤੇ 'RRR' ਦੇ ਸੁਪਰਹਿੱਟ ਐਕਟਰ Jr. Ntr ਹਨ।

ਪੁਸ਼ਪਾ ਵਰਗੀ ਸੁਪਰਹਿੱਟ ਫਿਲਮ ਦੇਣ ਵਾਲੇ ਅੱਲੂ ਅਰਜੁਨ ਨੌਵੇਂ ਸਥਾਨ 'ਤੇ ਹਨ।

ਰੋਕਿੰਗ ਸਟਾਰ ਯਸ਼ kgf chapter 2 ਸੁਪਰਹਿੱਟ ਫਿਲਮ ਨਾਲ ਦਸਵੇਂ ਨੰਬਰ 'ਤੇ ਹਨ।