ਬਾਰਿਸ਼ ਦੇ ਮੌਸਮ 'ਚ ਕੋਲਡ ਤੇ ਕੱਫ ਹੋਣ ਬਹੁਤ ਹੀ ਆਮ ਸਮੱਸਿਆ ਹੈ।
ਅਦਰਕ ਇੱਕ ਅਜਿਹਾ ਹਰਬ ਹੈ ਜੋ ਕਿ ਕਈ ਔਸ਼ਧੀ ਗੁਣਾਂ ਦਾ ਭੰਡਾਰ ਹੈ।
ਅਦਰਕ ਕਾਫੀ ਮਿਚਲੀ, ਸਰਦੀ,ਬੁਖਾਰ ਤੇ ਗਲੇ 'ਚ ਖਰਾਸ਼ ਵਰਗੀ ਸਮੱਸਿਆ 'ਚ ਵੀ ਰਾਹਤ ਪ੍ਰਦਾਨ ਕਰਦਾ ਹੈ।
ਇਸਦੇ ਲਈ ਤੁਹਾਨੂੰ 2 ਛੋਟੇ ਟੁਕੜੇ ਅਦਰਕ ਜਾਂ ਛੋਟਾ ਚਮਚ ਸੁੱਕੀ ਅਦਰਕ ਪਾਉਡਰ, ਕਾਲੀ ਮਿਰਚ, ਤੁਲਸੀ ਦੇ ਪੱਤੇ, ਕਾਫੀ ਪਾਊਡਰ, ਪਾਣੀ, ਗੁੜ, ਸਵੀਟਨਰ 2 ਚੱਮਚ, ਦੁੱਧ, 3-4 ਸਾਬਤ ਇਲਾਇਚੀ, 1 ਸਟਿਕ ਦਾਲਚੀਨੀ ਚਾਹੀਦੀ।
ਅਦਰਕ ਕਾਫੀ ਬਣਾਉਣ ਦੇ ਲਈ ਤੁਸੀਂ ਸਭ ਤੋਂ ਇਕ ਪੈਨ ਲਓ,ਫਿਰ ਤੁਸੀਂ ਇਸ 'ਚ ਸਾਰੀਆਂ ਚੀਜ਼ਾਂ ਨੂੰ ਇਕੱਠੇ ਪਾਓ
ਇਸ ਤੋਂ ਬਾਅਦ ਤੁਸੀਂ ਇਨਾਂ੍ਹ ਨੂੰ ਮਿਲਾ ਕੇ ਕਰੀਬ 5 ਮਿੰਟ ਤੱਕ ਮੀਡੀਅਮ ਅੱਗ 'ਚ ਉਬਾਲੋ
ਫਿਰ ਜਦੋਂ ਕਾਫੀ ਚੰਗੀ ਤਰ੍ਹਾਂ ਨਾਲ ਉਬਲ ਜਾਵੇ ਤਾਂ ਤੁਸੀਂ ਗੈਸ ਨੂੰ ਬੰਦ ਕਰ ਦਿਓ
ਇਸ ਤੋਂ ਬਾਅਦ ਤੁਸੀਂ ਕਾਫੀ ਨੂੰ ਕੁਝ ਦੇਰ ਇੰਝ ਹੀ ਠੰਡਾ ਹੋਣ ਲਈ ਛੱਡ ਦਿਓ।
ਫਿਰ ਤੁਸੀਂ ਇਸ ਨੂੰ ਛਾਣ ਲਓ ਤੇ ਗਰਮਾਗਰਮ ਘੁੱਟ ਭਰ ਕੇ ਪੀਓ।