ਪ੍ਰਸਿੱਧ ਪਰਿਵਾਰਕ ਡਰਾਮਾ ਸ਼ੋਅ ਸਾਸ ਬੀਨਾ ਸਸੁਰਾਲ ਅਤੇ ਜਮਾਈ ਰਾਜਾ
ਵਿੱਚ ਅਭਿਨੈ ਕਰਕੇ ਰਵੀ ਦੂਬੇ ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਪ੍ਰਸਿੱਧ ਅਤੇ ਪ੍ਰਮੁੱਖ ਸਟਾਰਸ ਚੋਂ ਇੱਕ ਹਨ।
ਇਸ ਦੇ ਨਾਲ ਹੀ ਰਵੀ ਦੀ ਪਤਨੀ ਸਰਗੁਣ ਮਹਿਤਾ ਵੀ ਕਿਸੇ ਤੋਂ ਘੱਟ ਨਹੀਂ ਹੈ।
ਉਸ ਨੇ ਇੱਕ ਐਕਟਰਸ, ਮਾਡਲ ਅਤੇ ਟੈਲੀਵਿਜ਼ਨ ਹੋਸਟ ਵਜੋਂ ਆਪਣੇ ਆਪ ਨੂੰ ਸਾਬਤ ਕੀਤਾ ਹੈ।
ਜਿਸ ਮਗਰੋਂ ਉਹ ਹੁਣ ਟੌਪ ਦੀਆਂ ਐਕਟਰਸ ‘ਚ ਸ਼ੁਮਾਰ ਹੁੰਦੀ ਹੈ।
ਸਰਗੁਣ ਨੂੰ ਪੰਜਾਬੀ ਸਿਨੇਮਾ ਵਿੱਚ ਕੰਮ ਕਰਨ ਲਈ ਤਿੰਨ ਪੀਟੀਸੀ ਪੰਜਾਬੀ ਫਿਲਮ ਅਵਾਰਡ ਅਤੇ ਦੋ ਫਿਲਮਫੇਅਰ ਅਵਾਰਡ ਪੰਜਾਬੀ ਮਿਲ ਚੁੱਕੇ ਹਨ।
ਇਸ ਤੋਂ ਇਲਾਵਾ ਦੋਵੇਂ ਆਪਣੇ ਆਪਣੇ ਕੰਮ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨਾਲ ਜੁੜੇ ਰਹਿੰਦੇ ਹਨ।
ਸਰਗੁਣ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਜਿਸ ‘ਚ ਦੋਵਾਂ ਦੀ ਕੈਮਿਸਟ੍ਰੀ ਖੂਬ ਨਜ਼ਰ ਆ ਰਹੀ ਹੈ।
ਤਸਵੀਰਾਂ ‘ਚ ਸਰਗੁਣ ਮਹਿਤਾ, ਰਵੀ ਦੂਬੇ ਦੀਆਂ ਬਾਹਾਂ ‘ਚ ਕਪਲ ਗੋਲ ਦਿੰਦੀ ਨਜ਼ਰ ਆ ਰਹੀ ਹੈ।
ਸਰਗੁਣ ਨੂੰ kiss ਕਰਦੇ ਨਜ਼ਰ ਆ ਰਹੇ ਹਨ।
ਤਸਵੀਰਾਂ ਸੇਅਰ ਕਰਦੇ ਹੋਏ ਸਰਗੁਣ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਕੈਪਸ਼ਨ ਵੀ ਦਿੱਤਾ ਹੈ। ਜਿਸ ‘ਚ ਉਸ ਨੇ ਲਿਖਿਆ ਮੇਰਾ ਜ਼ਨੂੰਨ, #junooniyatt.”