ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਦਿਨ ਪੂਰੀ ਤਰ੍ਹਾਂ ਬਦਲ ਗਏ।

ਕਿਸੇ ਵੇਲੇ ਇੰਦਰਜੀਤ ਨਿੱਕੂ ਕੋਲ ਕੋਈ ਕੰਮ ਨਹੀਂ ਸੀ, ਪਰ ਅੱਜ ਨਿੱਕੂ ਕੋਲ ਵਿਹਲ ਨਹੀਂ ਹੈ।

ਹਾਲ ਹੀ ‘ਚ ਇੰਦਰਜੀਤ ਨਿੱਕੂ ਦੇ ਕਈ ਗਾਣੇ ਰਿਲੀਜ਼ ਹੋਏ ਅਤੇ ਉਹ ਆਸਟਰੇਲੀਆ ‘ਚ ਲਾਈਵ ਕੰਸਰਟ ਵੀ ਕਰਕੇ ਆਏ ਹਨ।

ਹੁਣ ਸਿੰਗਰ ਨੇ ਆਪਣੀ ਪਹਿਲੀ ਈਪੀ ਯਾਨਿ ਮਿੰਨੀ ਐਲਬਮ ਦਾ ਐਲਾਨ ਕਰ ਦਿੱਤਾ ਹੈ।

ਦੱਸ ਦਈਏ ਕਿ ਨਿੱਕੂ ਦੀ ਪਹਿਲੀ ਈਪੀ ਨੂੰ ਪੰਜਾਬੀ ਗੀਤਕਾਰ ਤੇ ਨਿਰਮਾਤਾ-ਨਿਰਦੇਸ਼ਕ ਬੰਟੀ ਬੈਂਸ ਪ੍ਰੋਡਿਊਸ ਕਰ ਰਹੇ ਹਨ।

ਇੰਦਰਜੀਤ ਨਿੱਕੂ ਦੀ ਈਪੀ ਦਾ ਨਾਂ ‘3 AM in Mohali’ ਹੈ।

ਇਸ ਈਪੀ ਦਾ ਪੋਸਟਰ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਫਿਲਹਾਲ ਐਲਬਮ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਤਕਰੀਬਨ ਡੇਢ ਦਹਾਕੇ ਤੱਕ ਪੰਜਾਬੀ ਇੰਡਸਟਰੀ ‘ਤੇ ਰਾਜ ਕਰਦੇ ਰਹੇ ਹਨ।

ਉਨ੍ਹਾਂ ਨੇ ਆਪਣੀ ਗਾਇਕੀ ਦੀ ਪਹਿਲੀ ਪਾਰੀ ‘ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ।