ਗ੍ਰੈਮੀ ਐਵਾਰਡਜ਼ ‘ਚ ਇੱਕ ਵਾਰ ਫਿਰ ਭਾਰਤ ਦੀ ਸ਼ਾਨ ਉੱਚੀ ਹੋਈ ਹੈ।
ਭਾਰਤੀ ਸੰਗੀਤਕਾਰ ਰਿੱਕੀ ਕੇਜ ਨੂੰ ਤੀਜੀ ਵਾਰ ਗ੍ਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਉਨ੍ਹਾਂ ਨੂੰ ਇਹ ਐਵਾਰਡ ਉਨ੍ਹਾਂ ਦੀ ਐਲਬਮ ਡਿਵਾਇਨ ਟਾਈਡਜ਼ ਲਈ ਦਿੱਤਾ ਗਿਆ ਹੈ।
ਦੱਸ ਦਈਏ ਕਿ ਗ੍ਰੈਮੀ ਅਵਾਰਡਸ 2023 ਦਾ ਸਿੱਧਾ ਪ੍ਰਸਾਰਣ ਭਾਰਤ ਵਿੱਚ 6 ਫਰਵਰੀ ਨੂੰ ਕੀਤਾ ਜਾ ਰਿਹਾ ਹੈ।
ਇਸ ਅਵਾਰਡ ਸ਼ੋਅ ਵਿੱਚ ਕੁਝ ਨਵੇਂ ਪੁਰਸਕਾਰ ਵੀ ਸ਼ਾਮਲ ਕੀਤੇ ਗਏ ਹਨ ਜਿਵੇਂ ਕਿ ਸੌਂਗ ਰਾਈਟਰ ਆਫ਼ ਦ ਈਅਰ
ਬੇਸਟ ਸਕੋਰ ਸਾਉਂਡਟ੍ਰੈਕ ਫ਼ੈਰ ਵੀਡੀਓ ਗੇਮਜ਼ ਅਤੇ ਹੋਰ ਕਈ ਸ਼੍ਰੇਣੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਦੱਸ ਦੇਈਏ ਕਿ ਡਿਵਾਇਨ ਟਾਈਡਸ ਨੂੰ Best Immersive Audio Album ਕੈਟਾਗਿਰੀ ‘ਚ ਨੌਮੀਨੇਟ ਕੀਤਾ ਗਿਆ ਸੀ।
ਰਿੱਕੀ ਨੇ ਆਪਣਾ ਐਵਾਰਡ ਮਸ਼ਹੂਰ ਅਮਰੀਕੀ ਮੂਲ ਦੇ ਬ੍ਰਿਟਿਸ਼ ਰਾਕ ਬੈਂਡ ‘ਦ ਪੁਲਿਸ’ ਦੇ ਮਸ਼ਹੂਰ ਡਰਮਰ ਸਟੀਵਰਟ ਕੋਪਲੈਂਡ ਨਾਲ ਸਾਂਝਾ ਕੀਤਾ ਹੈ
ਕੋਪਲੈਂਡ ਨੇ ਇਸ ਐਲਬਮ ਨੂੰ ਪੂਰਾ ਕਰਨ ਵਿੱਚ ਰਿੱਕੀ ਦਾ ਸਾਥ ਦਿੱਤਾ।