ਸ਼ੂਟਿੰਗ ਵਰਲਡ ਕੱਪ 'ਚ ਭਾਰਤ ਦੇ ਸਰਬਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ

ਭਾਰਤ ਦੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਰਲਡ ਕੱਪ ਵਿੱਚ ਸੋਨ ਤਮਗਾ ਜਿੱਤਿਆ ਹੈ।

ਦੱਸ ਦੇਈਏ ਕਿ ਇਹ ਸ਼ੂਟਿੰਗ ਵਰਲਡ ਕੱਪ ਭਾਰਤ ਵਿੱਚ ਹੀ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਵਿਸ਼ਵ ਕੱਪ ਦੇ ਮੁਕਾਬਲੇ 22 ਮਾਰਚ ਤੋਂ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸ਼ੁਰੂ ਹੋਏ।

ਇਹ ਸਮਾਗਮ ਭੋਪਾਲ ਸਥਿਤ 'ਐਮਪੀ ਸਟੇਟ ਸ਼ੂਟਿੰਗ ਅਕੈਡਮੀ' ਵਿੱਚ ਹੋ ਰਿਹਾ ਹੈ।

ਇਸ ਸ਼ੂਟਿੰਗ ਵਿਸ਼ਵ ਕੱਪ ਵਿੱਚ ਵੱਖ-ਵੱਖ ਰਾਈਫਲ/ਪਿਸਟਲ ਸ਼ੂਟਿੰਗ ਮੁਕਾਬਲੇ ਹੋਣਗੇ।

ਇਵੈਂਟ ਵਿੱਚ ਹਿੱਸਾ ਲੈਣ ਲਈ 30 ਤੋਂ ਵੱਧ ਦੇਸ਼ਾਂ ਦੇ 200 ਤੋਂ ਵੱਧ ਨਿਸ਼ਾਨੇਬਾਜ਼ ਭੋਪਾਲ ਪਹੁੰਚ ਚੁੱਕੇ ਹਨ।

ਨਿਸ਼ਾਨੇਬਾਜ਼ਾਂ ਨਾਲ 75 ਤੋਂ ਵੱਧ ਤਕਨੀਕੀ ਅਧਿਕਾਰੀ ਵੀ ਆਏ ਹਨ।

ਸ਼ੂਟਿੰਗ ਵਿਸ਼ਵ ਕੱਪ ਵਿੱਚ ਭਾਰਤ ਦੇ ਕੁੱਲ 37 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ।

ਇਨ੍ਹਾਂ ਨਿਸ਼ਾਨੇਵਾਜ਼ਾ ਚੋਂ 20 ਪੁਰਸ਼ ਅਤੇ 17 ਔਰਤਾਂ ਹਨ।