ਸਾਡੇ ਵਿੱਚੋਂ ਕਈਆਂ ਨੂੰ ਆਈਫੋਨ ਖਰੀਦਣ ਦਾ ਸ਼ੌਂਕ ਹੈ। ਪਰ ਇਸ ਦੀਆਂ ਕੀਮਤਾਂ ਜ਼ਿਆਦਾ ਹੋਣ ਕਾਰਨ ਇਹ ਕਈਆਂ ਦੀ ਰੇਂਜ ਤੋਂ ਬਾਹਰ ਹੋ ਜਾਂਦਾ ਹੈ।

ਜੇਕਰ ਤੁਸੀਂ ਵੀ ਆਈਫੋਨ ਖਰੀਦਣ ਲਈ ਡਿਸਕਾਊਂਟ ਆਫਰ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਹਾਡੇ ਲਈ ਇੱਕ ਚੰਗਾ ਮੌਕਾ ਹੈ।

ਡਿਸਕਾਊਂਟ 'ਚ ਬੈਂਕ ਆਫ਼ਰ ਦੇ ਨਾਲ ਐਕਸਚੇਂਜ ਆਫ਼ਰ ਵੀ ਸ਼ਾਮਲ ਹਨ। ਸਾਰੀਆਂ ਆਫ਼ਰ  ਤੋਂ ਬਾਅਦ ਤੁਸੀਂ ਸਿਰਫ 34,490 ਰੁਪਏ 'ਚ iPhone 13 Mini ਨੂੰ ਖਰੀਦ ਸਕਦੇ ਹੋ।

128 GB iPhone 13 Mini ਦੀ ਕੀਮਤ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ 64,990 ਰੁਪਏ 'ਚ ਲਿਸਟ ਕੀਤੀ ਗਈ ਹੈ। ਇਸ 'ਤੇ 9,910 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ iPhone 13 Mini 128 GB ਵੇਰੀਐਂਟ ਦੀ ਕੀਮਤ 54,990 ਰੁਪਏ ਹੋ ਜਾਂਦੀ ਹੈ।

ਇਸ ਡਿਸਕਾਊਂਟ ਤੋਂ ਬਾਅਦ ਵੱਖ-ਵੱਖ ਬੈਂਕ ਆਫਰ ਵੀ ਮਿਲ ਸਕਦੇ ਹਨ। ਆਈਫੋਨ ਖਰੀਦਣ ਲਈ, ਫਲਿੱਪਕਾਰਟ ਐਕਸਿਸ ਬੈਂਕ ਤੋਂ ਭੁਗਤਾਨ ਕਰਨ 'ਤੇ 5% ਦੀ ਤੁਰੰਤ ਛੋਟ ਦਿੱਤੀ ਜਾ ਰਹੀ ਹੈ।

ਇਸ ਤੋਂ ਇਲਾਵਾ HDFC ਬੈਂਕ ਦੇ ਕ੍ਰੈਡਿਟ ਕਾਰਡ 'ਤੇ ਗਾਹਕਾਂ ਨੂੰ 3,000 ਰੁਪਏ ਦੀ ਛੋਟ ਵੀ ਦਿੱਤੀ ਜਾ ਰਹੀ ਹੈ।

ਇੰਨਾ ਹੀ ਨਹੀਂ ਗਾਹਕਾਂ ਨੂੰ ਐਕਸਚੇਂਜ ਆਫਰ ਵੀ ਮਿਲੇਗਾ, ਜਿਸ ਦੇ ਤਹਿਤ ਗਾਹਕ 20,500 ਰੁਪਏ ਤੱਕ ਦਾ ਡਿਸਕਾਊਂਟ ਲੈ ਸਕਦੇ ਹਨ।

ਐਕਸਚੇਂਜ, ਬੈਂਕ ਆਫਰਸ ਅਤੇ ਸਾਰੀਆਂ ਡੀਲਾਂ ਨੂੰ ਮਿਲਾ ਕੇ, ਗਾਹਕ ਸਿਰਫ 34,490 ਰੁਪਏ 'ਚ iPhone 13 Mini ਖਰੀਦ ਸਕਦੇ ਹਨ।

iPhone 13 Mini 'ਚ 1080 x 2340 ਪਿਕਸਲ ਰੈਜ਼ੋਲਿਊਸ਼ਨ ਵਾਲੀ 5.4-ਇੰਚ ਦੀ ਰੈਟੀਨਾ ਡਿਸਪਲੇਅ ਹੈ। ਇਸ ਦੀ ਡਿਸਪਲੇਅ OLED ਪੈਨਲ ਦੀ ਹੈ।

iPhone 13 Mini iOS 15 'ਤੇ ਚੱਲਦਾ ਹੈ। ਕੰਪਨੀ ਨੇ ਇਸ ਆਈਫੋਨ ਨੂੰ 128 ਜੀਬੀ, 256 ਜੀਬੀ ਅਤੇ 512 ਜੀਬੀ ਵੇਰੀਐਂਟ ਵਿੱਚ ਲਾਂਚ ਕੀਤਾ।

ਆਈਫੋਨ 13 ਮਿਨੀ 'ਚ ਵੱਡੇ ਅਪਰਚਰ ਵਾਲਾ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ 'ਚ f/1.8 ਅਪਰਚਰ ਵਾਲਾ 12-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ f/1.8 ਅਪਰਚਰ ਵਾਲਾ 12-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਹੈ।