ਆਈਫ਼ੋਨ 15 ਸੀਰੀਜ਼ ਇਸ ਸਾਲ ਲਾਂਚ ਹੋਣ ਵਾਲਾ ਹੈ।ਸੀਰੀਜ਼ 'ਚ 4 ਮਾਡਲਸ ( iphone15 15, 15 ਪਲੱਸ, ਪ੍ਰੋ, 15 ਪ੍ਰੋ ਮੈਕਸ) ਪੇਸ਼ ਹੋਣਗੇ
ਆਈਫੋਨ 15 ਪ੍ਰੋ ਮੈਕਸ ਨੂੰ ਇਸ ਸਾਲ ਸਿਤੰਬਰ 'ਚ ਪਹਿਲਾਂ ਜਾਂ ਦੂਜੇ ਹਫਤੇ 'ਚ ਪੇਸ਼ ਕੀਤਾ ਜਾ ਸਕਦਾ ਹੈ।ਪਰ ਲੀਕਸ ਦੀ ਮੰਨੀਏ ਤਾਂ ਲਾਂਚਿੰਗ 'ਚ ਥੋੜ੍ਹੀ ਦੇਰੀ ਹੋ ਸਕਦੀ ਹੈਮ ਐਨਾਲਿਸਟ ਵਾਮਸੀ ਮੋਹਨ ਦੇ ਮੁਤਾਬਕ ਫੋਨ ਅਕਤੂਬਰ 'ਚ ਪੇਸ਼ ਹੋ ਸਕਦਾ ਹੈ
ਲੀਕਸ ਦੇ ਮੁਤਾਬਕ ਆਈਫੋਨ 15 ਪ੍ਰੋ ਮੈਕਸ ਦੀ ਕੀਮਤ ਜ਼ਿਆਦਾ ਹੋ ਸਕਦੀ ਹੈ।ਇਸਦੀ ਕੀਮਤ ਅਮਰੀਕਾ 'ਚ 1,299 ਡਾਲਰ ਹੋ ਸਕਦੀ ਹੈ।ਪਰ ਭਾਰਤ 'ਚ ਇਸਦੀ ਕੀਮਤ ਜ਼ਿਆਦਾ ਹੈ
ਆਈਫੋਨ 15 ਪ੍ਰੋ ਮੈਕਸ ਦੇ ਡਿਜ਼ਾਇਨ 'ਚ ਕੋਈ ਖਾਸ ਬਦਲਾਅ ਨਹੀਂ ਦੇਖੇ ਜਾਣਗੇ।ਸਾਈਡ 'ਚ ਸਟੇਨਲੈਸ ਸਟੀਲ ਦੀ ਥਾਂ ਟਾਈਟੇਨਿਯਮ ਦਾ ਇਸਤੇਮਾਲ ਹੋ ਸਕਦਾ ਹੈ, ਜੋ ਇਸ ਨੂੰ ਮਜ਼ਬੂਤ ਤੇ ਹਲਕਾ ਬਣਾਉਂਦਾ ਹੈ
ਆਈਫੋਨ 15 ਪ੍ਰੋ ਮੈਕਸ ਚਾਰ ਰੰਗਾਂ 'ਚ ਆ ਸਕਦਾ ਹੈ-ਡਾਰਕ ਰੇਡ, ਸਿਲਵਰ, ਗੋਲਡ, ਗ੍ਰੇਫਾਈਡ ਗ੍ਰੇ ਜਾਂ ਬਲੈਕ
ਆਈਫੋਨ 15 ਪ੍ਰੋ ਮੈਕਸ 'ਚ ਸੋਨੀ ਸੇਂਸਰਸ ਮਿਲ ਸਕਦੇ ਹਨ, ਜਿਸ ਨਾਲ ਲੋ ਲਾਈਟ 'ਚ ਚੰਗੀ ਫੋਟੋਗ੍ਰਾਫੀ ਕਰ ਸਕਦੇ ਹਨ ਤੇ ਮੇਨ ਕੈਮਰਾ ਸੇਂਸਰ ਵੱਡਾ ਮਿਲ ਸਕਦਾ ਹੈ
ਆਈਫੋਨ 15 ਪ੍ਰੋ ਮੈਕਸ 'ਚ ਏ17 ਬਾਇਓਨਿਕ ਚਿਪਸੇਟ ਮਿਲ ਸਕਦਾ ਹੈ, ਜੋ ਏ16 ਚਿਪ ਤੋਂ ਜ਼ਿਆਦਾ ਐਡਵਾਂਸ ਤੇ ਫਾਸਟ ਹੋਵੇਗਾ।ਇਸਦੇ ਇਲਾਵਾ ਵੱਡੀ ਬੈਟਰੀ ਤੇ ਫਾਸਟ ਚਾਰਜ਼ਿੰਗ ਸਪੋਰਟ ਮਿਲੇਗਾ।
ਆਈਫੋਨ 15 ਪ੍ਰੋ ਮੈਕਸ 'ਚ ਯੂਐਸਬੀ ਟਾਈਪ ਸੀ ਪੋਰਟ ਮਿਲ ਸਕਦਾ ਹੈ।ਫੋਨ 'ਚ ਡੁਇਲ ਲੇਂਸ ਫ੍ਰੰਟ ਫੇਸਿੰਗ ਕੈਮਰਾ ਵੀ ਮਿਲੇਗਾ।
ਇਹ ਸਾਰੀ ਜਾਣਕਾਰੀ ਲੀਕਸ ਤੇ ਅਫਵਾਹਾਂ 'ਤੇ ਹੈ।ਐਪਲ ਨੇ ਫੋਨ ਨੂੰ ਲੈ ਕੇ ਅਜੇ ਤੱਕ ਕੁਝ ਨਹੀਂ ਦੱਸਿਆ ਹੈ।ਅਜਿਹੇ 'ਚ ਸਾਨੂੰ ਆਫਿਸ਼ੀਅਲ ਅਨਾਉਂਸਮੈਂਟ ਦਾ ਇੰਤਜ਼ਾਰ ਕਰਨਾ ਹੋਵੇਗਾ।