ਦੋਵਾਂ ਸਟਾਰਸ ਦੀ ਫੋਟੋ ਸ਼ੇਅਰ ਕਰਨ ਦੇ ਨਾਲ ਹਿਮਾਂਸ਼ੀ ਨੇ ਆਪਣੇ ਵੱਲ ਵੀ ਲੋਕਾਂ ਦਾ ਧਿਆਨ ਖਿੱਚਿਆ।
ਪੰਜਾਬੀ ਦੀਵਾ ਹਿਮਾਂਸ਼ੀ ਖੁਰਾਣਾ ਯਕੀਨਨ ਬਹੁਤ ਸਾਰੇ ਮੁੰਡਿਆਂ ਦੀ ਡ੍ਰੀਮ ਗਰਲ ਹੈ।
ਉਹ ਸ਼ਾਨਦਾਰ, ਪ੍ਰਤਿਭਾਸ਼ਾਲੀ ਤੇ ਇੱਕ ਡਿਜ਼ਾਇਰੈਬਲ ਬੈਚਲਰ ਹੈ।
ਪਰ ਹੋ ਸਕਦਾ ਹੈ ਕਿ ਉਹ ਜ਼ਿਆਦਾ ਦੇਰ ਤੱਕ ਹੁਣ ਬੈਚਲਰ ਨਾ ਰਹੇ।
ਜੀ ਹਾਂ, ਕਿਆਸ ਲਗਾਏ ਜਾ ਰਹੇ ਹਨ ਕਿ ਹਿਮਾਂਸ਼ੀ ਖੁਰਾਨਾ ਜਲਦ ਹੀ ਵਿਆਹ ਕਰ ਸਕਦੀ ਹੈ।
ਦੱਸ ਦਈਏ ਕਿ ਹਿਮਾਂਸ਼ੀ ਨੇ ਆਪਣੀ ਸਨੈਪਚੈਟ ਸਟੋਰੀ ‘ਤੇ ਤਸਵੀਰ ਸ਼ੇਅਰ ਕੀਤੀ ਹੈ
ਤੇ ਉਸ ਦੇ ਕੈਪਸ਼ਨ ਨੇ ਫੈਨਸ ‘ਚ ਐਕਸਾਇਟਮੈਂਟ ਵਧਾ ਦਿੱਤੀ ਹੈ।
ਪਸ਼ਨ ਵਿੱਚ ਹਿਮਾਂਸ਼ੀ ਨੇ ਰੈੱਡ ਹਾਰਟ ਇਮੋਜੀ ਦੇ ਨਾਲ ‘ਜਲਦੀ’ ਲਿਖਿਆ ਹੈ।
ਦੱਸ ਦਈਏ ਕਿ ਹਿਮਾਂਸ਼ੀ ਖੁਰਾਨਾ ਬਿੱਗ ਬੌਸ ਦੇ ਕੋ ਕੰਟੈਸਟੈਂਟ ਆਸਿਮ ਰਿਆਜ਼ ਨੂੰ ਡੇਟ ਕਰ ਰਹੀ ਹੈ।
ਹਿਮਾਂਸ਼ੀ ਅਤੇ ਆਸਿਮ ਦੋਵਾਂ ਨੇ ਆਪਣੇ ਵਿਆਹ ਦੀ ਯੋਜਨਾ ‘ਤੇ ਕਦੇ ਕੋਈ ਟਿੱਪਣੀ ਨਹੀਂ ਕੀਤੀ।