ਬਾਲੀਵੁੱਡ ਦੀ ਫੈਸ਼ਨ ਆਈਕਨ ਜਾਨ੍ਹਵੀ ਕਪੂਰ ਨੇ ਇਕ ਵਾਰ ਫਿਰ ਇੰਸਟਾਗ੍ਰਾਮ 'ਤੇ ਆਪਣੇ ਕਿਲਰ ਲੁੱਕ ਨਾਲ ਸਭ ਦਾ ਦਿੱਲ ਜਿੱਤ ਲਿਆ।

ਉਸਨੇ ਵੱਖ-ਵੱਖ ਅੰਦਾਜ਼ 'ਚ ਆਪਣਾ ਲੁੱਕ ਦਿਖਾ ਕੇ ਫੈਨਸ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ।

ਜਾਨ੍ਹਵੀ ਕਪੂਰ ਅਕਸਰ ਆਪਣੇ ਫੈਸ਼ਨ ਕਰਕੇ ਸੁਰਖੀਆਂ 'ਚ ਰਹਿੰਦੀ ਹੈ।

ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣਾ ਕਿਲਰ ਲੁੱਕ ਸ਼ੇਅਰ ਕੀਤਾ, ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।

ਜਾਹਨਵੀ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਕੇ ਨਵੇਂ ਸੀਜ਼ਨ ਦਾ ਸਵਾਗਤ ਕੀਤਾ।

ਉਸਨੇ ਆਪਣੇ ਕੈਪਸ਼ਨ 'ਚ ਲਿਖਿਆ, ''season’s greetings''।

ਇਨ੍ਹਾਂ ਤਸਵੀਰਾਂ 'ਚ ਜਾਹਨਵੀ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ।

ਜਾਹਨਵੀ ਨੇ ਆਪਣੇ ਵਾਲਾਂ ਨੂੰ ਬੰਨਿਆ ਹੋਇਆ ਹੈ ਤੇ ਉਹ ਇਸ ਲੁੱਕ 'ਚ ਕਾਫੀ ਬੋਲਡ ਲੱਗ ਰਹੀ ਹੈ।

ਜਾਹਨਵੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਉਸਦੇ ਫੈਨਸ ਫਾਇਰ ਅਤੇ ਫੁੱਲ ਸਟਾਰ ਇਮੋਜੀ ਸ਼ੇਅਰ ਕਰਕੇ ਉਸ ਦੇ ਲੁੱਕ ਦੀ ਖੂਬ ਤਾਰੀਫ ਕਰ ਰਹੇ ਹਨ।

ਇਸ ਤੋਂ ਪਹਿਲਾਂ ਜਾਹਨਵੀ ਫਿਲਮ ਮਿਲੀ 'ਚ ਨਜ਼ਰ ਆਈ ਤੇ ਇਹ ਫਿਲਮ ਮਲਿਆਲਮ ਫਿਲਮ ਹੈਲਨ ਦੀ ਹਿੰਦੀ ਰੀਮੇਕ ਸੀ।