JEE Main Exam: ਜੇਈਈ ਮੇਨ ਦੀ ਪ੍ਰੀਖਿਆ 24 ਜਨਵਰੀ ਤੋਂ ਸ਼ੁਰੂ, ਦੂਜਾ ਸੈਸ਼ਨ ਅਪ੍ਰੈਲ ਵਿੱਚ

ਜੇਈਈ (ਮੇਨਸ) 2023 ਦੋ ਸੈਸ਼ਨਾਂ ਵਿੱਚ ਕਰਵਾਏ ਜਾਣਗੇ। ਸੈਸ਼ਨ 1 ਜਨਵਰੀ ਵਿੱਚ ਅਤੇ ਸੈਸ਼ਨ 2 ਅਪ੍ਰੈਲ ਵਿੱਚ ਹੋਵੇਗਾ।

JEE Main Exams 2023: ਜੇਈਈ (Main ) ਦੀਆਂ ਪ੍ਰੀਖਿਆਵਾਂ ਅਗਲੇ ਸਾਲ 24, 25, 27, 28, 29, 30 ਅਤੇ 31 ਜਨਵਰੀ ਨੂੰ ਹੋਣਗੀਆਂ।

ਨੈਸ਼ਨਲ ਟੈਸਟਿੰਗ ਏਜੰਸੀ ਮੁਤਾਬਕ, ਜੇਈਈ 2023 ਲਈ ਆਨਲਾਈਨ ਅਰਜ਼ੀ 15 ਦਸੰਬਰ ਤੋਂ 12 ਜਨਵਰੀ ਤੱਕ ਕੀਤੀ ਜਾ ਸਕਦੀ ਹੈ। ਫੀਸ ਭਰਨ ਦੀ ਆਖਰੀ ਮਿਤੀ 12 ਜਨਵਰੀ ਅੱਧੀ ਰਾਤ ਵੀ ਹੈ।

ਕਿਸੇ ਵੀ ਸਥਿਤੀ ਵਿੱਚ, ਉਮੀਦਵਾਰਾਂ ਨੂੰ ਇੱਕ ਤੋਂ ਵੱਧ ਅਰਜ਼ੀ ਫਾਰਮ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇੱਕ ਤੋਂ ਵੱਧ ਅਰਜ਼ੀ ਫਾਰਮ ਭਰਨ ਵਾਲੇ ਉਮੀਦਵਾਰਾਂ ਵਿਰੁੱਧ ਬਾਅਦ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅਕਾਦਮਿਕ ਸੈਸ਼ਨ 2023-24 ਲਈ, ਇਹ ਫੈਸਲਾ ਕੀਤਾ ਗਿਆ ਹੈ ਕਿ ਜੇਈਈ (ਮੇਨਸ) 2023 ਦੋ ਸੈਸ਼ਨਾਂ ਵਿੱਚ ਕਰਵਾਏ ਜਾਣਗੇ। ਸੈਸ਼ਨ 1 ਜਨਵਰੀ ਵਿੱਚ ਅਤੇ ਸੈਸ਼ਨ 2 ਅਪ੍ਰੈਲ ਵਿੱਚ ਹੋਵੇਗਾ।

 ਜੇਈਈ 13 ਭਾਸ਼ਾਵਾਂ ਜਿਵੇਂ ਕਿ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਵਿੱਚ ਕਰਵਾਏ ਜਾਣਗੇ।

ਨੈਸ਼ਨਲ ਟੈਸਟਿੰਗ ਏਜੰਸੀ ਦਾ ਕਹਿਣਾ ਹੈ ਕਿ ਉਮੀਦਵਾਰ ਜੇਈਈ (ਮੇਨਸ) 2023 ਲਈ ਸਿਰਫ ਵੈਬਸਾਈਟ ਰਾਹੀਂ ਆਨਲਾਈਨ ਮੋਡ ਰਾਹੀਂ ਅਰਜ਼ੀ ਦੇ ਸਕਦੇ ਹਨ। ਕਿਸੇ ਹੋਰ ਮੋਡ ਵਿੱਚ ਅਰਜ਼ੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ।

ਉਮੀਦਵਾਰਾਂ ਨੂੰ ਸੂਚਨਾ ਬਰੋਸ਼ਰ ਅਤੇ NTA ਦੀ ਵੈੱਬਸਾਈਟ ‘ਤੇ ਦਿੱਤੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।

ਜੇ ਕਿਸੇ ਉਮੀਦਵਾਰ ਨੂੰ ਜੇਈਈ (ਮੇਨਜ਼) 2023 ਸੈਸ਼ਨ 1 (ਜਨਵਰੀ 2023) ਲਈ ਅਪਲਾਈ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਉਹ 01140759000 ਜਾਂ 01169227700 ਜਾਂ ਈਮੇਲ ‘ਤੇ ਸੰਪਰਕ ਕਰ ਸਕਦਾ ਹੈ।