Sa Re Ga Ma Pa Li’l Champs 9 Winner  ਦੀ ਵਿਨਰ ਬਣੀ ਜੇਤਸ਼ੇਨ ਦੋਹਨਾ ਲਾਮਾ, ਜਿੱਤੀ ਲੱਖਾਂ ਦੀ ਪ੍ਰਾਈਜ਼ ਮਨੀ

'ਸਾ ਰੇ ਗਾ ਮਾ ਪਾ ਲਿਟਲ ਚੈਂਪਸ' ਦੀ ਟਰਾਫੀ ਸਿੱਕਮ ਦੇ 9 ਸਾਲਾ ਜੇਤਸ਼ੇਨ ਦੋਹਨਾ ਲਾਮਾ ਨੇ ਜਿੱਤੀ ਹੈ।

22 ਜਨਵਰੀ 2023 ਨੂੰ ਸਿੰਗਿੰਗ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ ਲਿੱਲ ਚੈਂਪਸ' ਦਾ ਗ੍ਰੈਂਡ ਫਿਨਾਲੇ ਸੀ।

ਇਸ ਦੇ ਨਾਲ ਹੀ ਜਲੰਧਰ ਦਾ ਰਹਿਣ ਵਾਲਾ ਹਰਸ਼ ਸਿਕੰਦਰ ਫਸਟ ਰਨਰਅੱਪ ਅਤੇ ਗਿਆਨੇਸ਼ਵਰੀ ਗਾਡਗੇ ਨੂੰ ਸੈਕਿੰਡ ਰਨਰਅੱਪ ਐਲਾਨਿਆ ਗਿਆ ਹੈ।

ਪੂਰੇ ਸੀਜ਼ਨ ਵਿੱਚ ਜੱਜ ਸ਼ੰਕਰ ਮਹਾਦੇਵਨ, ਅਨੁ ਮਲਿਕ ਅਤੇ ਨੀਤੀ ਮੋਹਨ ਅਤੇ ਸ਼ੋਅ ਦੀ ਮੇਜ਼ਬਾਨ ਭਾਰਤੀ ਸਿੰਘ ਦਾ ਇੱਕ ਪੈਨਲ ਦੇਖਿਆ ਗਿਆ

'ਸਾ ਰੇ ਗਾ ਮਾ ਪਾ ਲਿੱਲ ਚੈਂਪਸ' ਦੀ ਜੇਤੂ ਸਿੱਕਮ ਤੋਂ ਹੈ।

9 ਸਾਲਾ ਜੇਤਸ਼ੇਨ ਦੋਹਨਾ ਲਾਮਾ ਨੇ ਸ਼ੋਅ ਦੀ ਟਰਾਫੀ ਜਿੱਤੀ ਹੈ ਅਤੇ ਇਸ ਦੇ ਨਾਲ ਹੀ ਜੇਤਸ਼ੇਨ ਨੂੰ ਮੋਟੀ ਇਨਾਮੀ ਰਾਸ਼ੀ ਵੀ ਮਿਲੀ ਹੈ।

ਸ਼ੋਅ ਦਾ ਗ੍ਰੈਂਡ ਫਿਨਾਲੇ ਕਿਸੇ ਮਨੋਰੰਜਨ ਦੇ ਧਮਾਕੇ ਤੋਂ ਘੱਟ ਨਹੀਂ ਸੀ ਜਿਸ ਨੇ ਸ਼ਾਨਦਾਰ ਪ੍ਰਦਰਸ਼ਨ ਅਤੇ ਦਿਲ ਨੂੰ ਛੂਹ ਲੈਣ ਵਾਲੇ ਐਕਟਾਂ ਨਾਲ ਸਾਰਿਆਂ ਨੂੰ ਮੋਹ ਲਿਆ

 ਸ਼ੋਅ ਦੇ ਫਾਈਨਲ ਐਪੀਸੋਡ ਦੀ ਸ਼ੁਰੂਆਤ ਚੋਟੀ ਦੇ 6 ਫਾਈਨਲਿਸਟ ਹਰਸ਼ ਸਿਕੰਦਰ, ਰਫਾ ਯਾਸਮੀਨ, ਅਥਰਵ ਬਖਸ਼ੀ, ਅਤਨੂ ਮਿਸ਼ਰਾ, ਜੇਤਸ਼ੇਨ ਲਾਮਾ ਅਤੇ ਨਿਆਨੇਸ਼ਵਰੀ ਘਾਡਗੇ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੋਈ।