ਜੌਨ ਹਮੇਸ਼ਾ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦਾ ਜਨਮ 17 ਦਸੰਬਰ 1972 ਨੂੰ ਮੁੰਬਈ 'ਚ ਹੋਇਆ।

ਜੌਨ ਅਬ੍ਰਾਹਮ ਬਾਲੀਵੁੱਡ ਦੇ ਸਭ ਤੋਂ ਫਿੱਟ ਐਕਟਰਸ ਵਿੱਚੋਂ ਇੱਕ ਹਨ।

ਜੌਨ ਅਬ੍ਰਾਹਮ ਕਾਫੀ ਫਿਟਨੈੱਸ ਫ੍ਰੀਕ ਹੋਣ ਦੇ ਨਾਲ, ਉਹ ਫਿੱਟ ਰਹਿਣਾ ਵੀ ਪਸੰਦ ਕਰਦੇ ਹਨ।

ਇਸ ਲਈ ਐਕਟਰ ਆਪਣਾ ਜ਼ਿਆਦਾਤਰ ਸਮਾਂ ਜਿਮ 'ਚ ਬਿਤਾਉਣਾ ਪਸੰਦ ਕਰਦੇ ਹਨ।

ਜੌਨ ਅਬ੍ਰਾਹਮ ਨੇ 27 ਸਾਲਾਂ ਤੋਂ ਕਾਜੂ ਕਤਲੀ ਨਹੀਂ ਖਾਦੀ, ਜਦੋਂ ਕਿ ਜੌਨ ਕਾਜੁ ਕਤਲੀ ਸਭ ਤੋਂ ਜ਼ਿਆਦਾ ਪਸੰਦ ਹੈ।

ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਹ ਕਦੇ ਵੀ ਸਾਫਟ ਡਰਿੰਕਸ ਨਹੀਂ ਪੀਂਦੇ, ਉਨ੍ਹਾਂ ਦਾ ਮੰਨਣਾ ਹੈ ਕਿ ਸਾਫਟ ਡਰਿੰਕਸ ਸਾਡੇ ਲਈ ਜ਼ਹਿਰ ਹੈ।

ਜੌਨ ਅਬ੍ਰਾਹਮ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ 'ਚ ਮਾਡਲਿੰਗ ਕੀਤੀ।

ਫਿਰ ਉਸ ਨੇ ਫਿਲਮ ਜਿਸਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤ ਲਿਆ।

ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2014 'ਚ ਪ੍ਰਿਆ ਰੁੰਚਲ ਨਾਲ ਵਿਆਹ ਕੀਤਾ।

ਹਾਲਾਂਕਿ ਇਸ ਤੋਂ ਪਹਿਲਾਂ ਉਸਨੇ ਬਿਪਾਸ਼ਾ ਬਾਸੂ ਤੇ ਰੀਆ ਸੇਨ ਨੂੰ ਲੰਬੇ ਸਮੇਂ ਤੱਕ ਡੇਟ ਵੀ ਕੀਤਾ।