ਜਸਟਿਸ ਚੰਦਰਚੂੜ ਹੋਣਗੇ 50ਵੇਂ ਚੀਫ਼ ਜਸਟਿਸ, 9 ਨਵੰਬਰ ਨੂੰ ਸੰਭਾਲਣਗੇ ਅਹੁਦਾ
ਭਾਰਤ ਦੇ ਚੀਫ਼ ਜਸਟਿਸ ਯੂਯੂ ਲਲਿਤ ਨੇ ਆਪਣੇ ਉੱਤਰਾਧਿਕਾਰੀ ਵਜੋਂ ਜਸਟਿਸ ਡੀਵਾਈ ਚੰਦਰਚੂੜ ਦੇ ਨਾਂਅ ਦੀ ਸਿਫ਼ਾਰਸ਼ ਕੀਤੀ।
ਜਸਟਿਸ ਚੰਦਰਚੂੜ 50ਵੇਂ ਸੀਜੇਆਈ ਹੋਣਗੇ।
ਚੀਫ ਜਸਟਿਸ ਯੂਯੂ ਲਲਿਤ ਇਸ ਸਾਲ 8 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ।
ਜਸਟਿਸ ਚੰਦਰਚੂੜ 9 ਨਵੰਬਰ, 2022 ਨੂੰ ਦੋ ਸਾਲਾਂ ਦੀ ਮਿਆਦ ਲਈ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣਗੇ।
ਹਾਲ ਹੀ ਦੇ ਦਿਨਾਂ ਵਿੱਚ ਸੀਜੇਆਈ ਲਈ ਇਹ ਸਭ ਤੋਂ ਲੰਬੇ ਸਮੇਂ ਵਿੱਚੋਂ ਇੱਕ ਹੈ।
ਪਰੰਪਰਾ ਮੁਤਾਬਕ ਚੀਫ਼ ਜਸਟਿਸ ਸਰਕਾਰ ਨੂੰ ਦੂਜੇ ਸਭ ਤੋਂ ਸੀਨੀਅਰ ਜੱਜ ਦੇ ਨਾਂਅ ਦੀ ਸਿਫ਼ਾਰਸ਼ ਕਰਦਾ ਹੈ।
ਜਸਟਿਸ ਡੀਵਾਈ ਚੰਦਰਚੂੜ ਜਸਟਿਸ ਯੂਯੂ ਲਲਿਤ ਤੋਂ ਬਾਅਦ ਦੂਜੇ ਸਭ ਤੋਂ ਸੀਨੀਅਰ ਜੱਜ ਹਨ।
CJI ਲਲਿਤ ਦੀ ਸਿਫਾਰਿਸ਼ ਕਾਨੂੰਨ ਮੰਤਰਾਲੇ ਨੂੰ ਪੱਤਰ ਦੇ ਰੂਪ ‘ਚ ਭੇਜੀ ਜਾਵੇਗੀ।
Read full story...