ਪੰਜਾਬੀ ਸੁਪਰਸਟਾਰ ਤੇ ਸੈਨਸੇਸ਼ਨ ਪੰਜਾਬੀ ਸਿੰਗਰ ਕਰਨ ਔਜਲਾ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਹੈ।

ਕਰਨ ਚਿੱਟਾ ਕੁੜਤਾ, ਹਾਂ ਹੈਗੇ ਆ, ਡੋਂਟ ਲੁੱਕ ਵਰਗੇ ਗਾਣਿਆਂ ਨਾਲ ਸਾਰੇ ਚਾਰਟਬਸਟਰ ਪਲੇਅਲਿਸਟ ‘ਤੇ ਰਾਜ ਕਰਦਾ ਹੈ।

ਦੱਸ ਦਈਏ ਕਿ ਔਜਲਾ ਨੇ ਆਪਣੀ ਨਵੀਂ ਐਲਬਮ ਦਾ ਐਲਾਨ Ikky ਨਾਲ ਕੀਤਾ ਹੈ।

ਜੀ ਹਾਂ, ਕਰਨ ਔਜਲਾ ਦੀਆਂ ਐਲਬਮਾਂ ਅਤੇ ਈਪੀਜ਼ BTFU, Way Ahead ਤੇ Four You ਦੀ ਗ੍ਰੈਂਡ ਸਕਸੈਸ ਤੋਂ ਬਾਅਦ ਹੁਣ ਕਲਾਕਾਰ 2023 ਦੀਆਂ ਗਰਮੀਆਂ

ਵਿੱਚ ਆਪਣੀ ਨਵੀਂ ਐਲਬਮ ਨਾਲ ਵਾਪਸ ਆ ਕੇ ਪਾਰਾ ਹੋਰ ਵਧਾਉਣ ਲਈ ਤਿਆਰ ਹੈ।

ਕਰਨ ਔਜਲਾ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਗਾਣੇ ਦੇ ਐਂਡ ‘ਚ ਕ੍ਰੈਡਿਟ ਵਿੱਚ ਵਖਰੇ ਤਰੀਕੇ ਨਾਲ ਇਸ ਦੀ ਜਾਣਕਾਰੀ ਸ਼ੇਅਰ ਕਰਕੇ ਦਿੱਤਾ ਹੈ।

ਕਰਨ ਔਜਲਾ ਦਾ ਨਵਾਂ ਗੀਤ Yeah Naah ਯੂਟਿਊਬ ‘ਤੇ ਰਿਲੀਜ਼ ਹੋ ਗਿਆ ਹੈ ਤੇ ਇਸ ਦੇ ਅੰਤ ਤੱਕ ਪ੍ਰਸ਼ੰਸਕਾਂ ਨੂੰ ਉਸਦੀ ਨਵੀਂ ਐਲਬਮ ਦਾ ਅਧਿਕਾਰਤ ਐਲਾਨ ਦੇਖਣ ਨੂੰ ਮਿਲਿਆ।

ਕਰਨ ਔਜਲਾ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਪ੍ਰੋਜੈਕਟ ਦੇ ਟਾਈਟਲ ਤੇ ਖਾਸ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ।

ਪਰ ਉਸ ਦੀ ਨਵੀਂ ਐਲਬਮ ਦੀ ਅਨਾਉਂਸਮੈਂਟ ਨੇ ਇੰਟਰਨੈੱਟ ‘ਤੇ ਤਹਿਲਕਾ ਲਿਆਂਦਾ ਹੈ।