ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਕਲਾਕਾਰ ਪ੍ਰੋਫੈਸ਼ਨਲ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਖੂਬ ਚਰਚਾ ਵਿੱਚ ਹੈ।
ਹਾਲ ਹੀ ਵਿੱਚ ਪੰਜਾਬ ਸਰਕਾਰ ਦੀ AGTF ਵੱਲੋਂ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਲੋਕਾਂ ਨੂੰ ਸ਼ਿਕੰਜੇ ਵਿੱਚ ਲਿਆ ਗਿਆ
ਜਿਸ ਉੱਪਰ ਕਲਾਕਾਰ ਨੇ ਆਪਣਾ ਗੁੱਸਾ ਕੱਢਿਆ ਹੈ। ਉਨ੍ਹਾਂ ਸ਼ਾਰਪੀ ਘੁੰਮਣ ਨਾਲ ਆਪਣਾ ਨਾਂ ਜੋੜੇ ਜਾਣ ਤੇ ਸਪਸ਼ੀਕਰਨ ਦਿੱਤਾ ਹੈ
ਮੀਡੀਆ ਦੇ ਮੈਂਬਰ ਤੇ ਭੈਣ ਭਰਾ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਕੁਝ ਕੁ ਗੱਲਾਂ ਕਹਿਣੀਆਂ ਜਿਹੜੀਆਂ ਮੈਂ ਜਰੂਰੀ ਸਮਝਦਾ ਹਾਂ ਏਸ ਟਾਈਮ ਕਰਨੀਆਂ।
ਪਹਿਲਾਂ ਜਿਹੜੀ ਵੀਡੀਓ ਆਈ ਮੈਂ ਉਦੇ ਬਾਰੇ ਵੀ ਕਲੈਰੀਫਿਕੇਸ਼ਨ ਦਿੱਤੀ ਜਿੰਨੀ ਹੋ ਸਕੀ ਤੇ ਕੱਲ੍ਹ ਆਹ ਵੀਡੀਓ ਦੇਖੀ ਵੀ ”ਕਰਨ ਔਜਲਾ ਦਾ ਦੋਸਤ ਗ੍ਰਿਫਤਾਰ’।
ਯਾਰ ਮੈਨੂੰ ਇੱਕ ਗੱਲ ਦੱਸੋ ਮੀਡੀਆ ਆਲੇ ਵੀ ਜੇ ਮੇਰਾ ਕੋਈ ਦੋਸਤ ਸੀ ਜਾਂ ਨਹੀਂ, ਜੋ ਉਨੇ ਕੀਤਾ ਉਸਦਾ ਹਰਜ਼ਾਨਾ ਉਹ ਭਰ ਰਿਹਾ।
ਮੇਰਾ ਨਾਮ ਨਾਲ ਕਿਉਂ ਹਰ ਵਾਰ? ਮੈਂ ਕੀ ਕੀਤਾ? ਤੇ ਆਹ ਸਾਰਿਆਂ ਦਾ ਕੱਲਾ ਫ੍ਰੈਂਡ ਮੈਂ ਹੀ ਹਾਂ? ਮੇਰੀ ਸ਼ਾਇਦ ਉਹ ਬੰਦੇ ਨਾਲ ਪਿਛਲੇ 2 ਸਾਲ ਤੋਂ ਗੱਲ ਵੀ ਨਾ ਹੋਈ ਹੋਵੇ।