Katrina Kaif ਨੇ ਹਾਸਲ ਕੀਤੀ ਵੱਡੀ ਉਪਲਬਧੀ, ਇੰਸਟਾਗ੍ਰਾਮ 'ਤੇ ਇੰਨੇ ਮਿਲੀਅਨ ਹੋਏ ਫਾਲੋਅਰਜ਼

ਕੈਟਰੀਨਾ ਕੈਫ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। 

ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਲੱਖਾਂ ਫਾਲੋਅਰਜ਼ ਹਨ। 

ਇਸ ਦੌਰਾਨ ਅਦਾਕਾਰਾ ਨੇ ਜਾਣਕਾਰੀ ਦਿੱਤੀ ਹੈ ਕਿ ਇੰਸਟਾਗ੍ਰਾਮ 'ਤੇ ਉਸ ਦੇ 70 ਮਿਲੀਅਨ ਫਾਲੋਅਰਜ਼ ਹੋ ਗਏ ਹਨ। 

ਫਾਲੋਅਰਸ ਦੀ ਗਿਣਤੀ ਵਧਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। 

ਕੈਟਰੀਨਾ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। 

ਹੁਣ ਉਸ ਦੀ ਪੋਸਟ 'ਤੇ ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ ਦੀ ਪ੍ਰਤੀਕਿਰਿਆ ਆ ਰਹੀ ਹੈ।

ਕੈਟਰੀਨ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ 'ਚ ਉਸ ਨੇ ਨੀਲੀ ਜੀਨਸ ਦੇ ਨਾਲ ਸਫੇਦ ਟੀ-ਸ਼ਰਟ ਪਾਈ ਹੋਈ ਹੈ। 

ਉਹ ਆਪਣੇ ਘਰ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਤੇ ਉਸਨੇ ਵਾਲ ਖੁੱਲੇ ਰੱਖ ਹੱਥਾਂ ਨਾਲ 'ਕਲਿੱਕ ਦਾ ਇਸ਼ਾਰਾ ਕਰ ਇੱਕ ਮਨਮੋਹਕ ਮੁਸਕਰਾਹਟ ਫਲੈਸ਼ ਕੀਤੀ ਹੈ।

ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਲਿਖਿਆ, ''ਤੁਹਾਨੂੰ ਇੱਥੇ ਦੇਖ ਰਹੇ ਹਾਂ...... ਮੇਰੀ 70 ਮਿਲੀਅਨ #instafamily।'' 

ਨਿਰਦੇਸ਼ਕ ਜ਼ੋਇਆ ਅਖਤਰ ਸਮੇਤ ਕਈ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਅਦਾਕਾਰਾ ਦੀ ਤਸਵੀਰ 'ਤੇ ਪ੍ਰਤੀਕਿਰਿਆ ਦਿੱਤੀ ਹੈ।