KBC14 : ਅਮਿਤਾਭ ਬਚਨ ਨੇ ਦਸਿਆ ਆਪਣੀ ਨਿੱਜੀ ਜ਼ਿੰਦਗੀ ਬਾਰੇ ‘ਖੁੱਦ ਧੋਂਦੇ ਨੇ ਕੱਪੜੇ ਤੇ ਪ੍ਰੈਸ ਵੀ ਖੁੱਦ ਕਰਦੇ ਨੇ’

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੁਆਰਾ ਹੋਸਟ ਕੀਤਾ ਗਿਆ ਕੁਇਜ਼ ਰਿਐਲਿਟੀ ਸ਼ੋਅ ‘ਕੌਨ ਬਣੇਗਾ ਕਰੋੜਪਤੀ 14’ ਆਪਣੇ ਪਹਿਲੇ ਐਪੀਸੋਡ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਰਿਹਾ ਹੈ।

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੁਆਰਾ ਹੋਸਟ ਕੀਤਾ ਗਿਆ ਕੁਇਜ਼ ਰਿਐਲਿਟੀ ਸ਼ੋਅ ‘ਕੌਨ ਬਣੇਗਾ ਕਰੋੜਪਤੀ 14’ ਆਪਣੇ ਪਹਿਲੇ ਐਪੀਸੋਡ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਰਿਹਾ ਹੈ।

ਦਰਅਸਲ, ਸ਼ੋਅ ਦੇ ਲੇਟੈਸਟ ਐਪੀਸੋਡ ‘ਚ ਕੰਟੈਸਟੈਂਟ ਪਿੰਕੀ ਜੌਰਾਨੀ ਹੌਟ ਸੀਟ ‘ਤੇ ਬੈਠੀ ਸੀ।

ਉਨ੍ਹਾਂ ਨੇ ਬਿੱਗ ਬੀ ਨੂੰ ਗੇਮ ਦੇ ਦੌਰਾਨ ਕੁਝ ਅਜੀਬ ਸਵਾਲ ਪੁੱਛੇ ਅਤੇ ਨਾਲ ਹੀ ਸਿਤਾਰਿਆਂ ਦੇ ਕੱਪੜਿਆਂ ਨੂੰ ਲੈ ਕੇ ਸਵਾਲ ਵੀ ਪੁੱਛੇ।

ਉਨ੍ਹਾਂ ਨੇ ਮੇਜ਼ਬਾਨ ਅਮਿਤਾਭ ਬੱਚਨ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਸਿਤਾਰੇ ਆਪਣੇ ਕੱਪੜਿਆਂ ਨੂੰ ਦੁਹਰਾਉਂਦੇ ਨਹੀਂ , ਕੀ ਉਹ ਆਪਣੇ ਕੱਪੜੇ ਧੋਂਦੇ ਹਨ?

ਇਸ ਦਾ ਬਿੱਗ ਬੀ ਨੇ ਬਹੁਤ ਹੀ ਮਜ਼ਾਕੀਆ ਜਵਾਬ ਦਿੱਤਾ, ਜੋ ਹੁਣ ਕਾਫੀ ਵਾਇਰਲ ਹੋ ਰਿਹਾ ਹੈ।

ਸੋਨੀ ਟੀਵੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਤੋਂ ਕੇਬੀਸੀ 14 ਦੇ ਨਵੀਨਤਮ ਐਪੀਸੋਡ ਦਾ ਪ੍ਰੋਮੋ ਸਾਂਝਾ ਕੀਤਾ ਹੈ।