ਸਵੇਰੇ ਤੋਂ ਲੈ ਕੇ ਸ਼ਾਮ ਤੱਕ, ਘਰ ਤੋਂ ਲੈ ਕੇ ਦਫ਼ਤਰਾਂ ਤੱਕ ਲੋਕ ਚਾਹ ਦੀਆਂ ਚੁਸਕੀਆਂ ਲੈਣਾ ਪਸੰਦ ਕਰਦੇ ਹਨ

ਜੇਕਰ ਚਾਹ ਚੰਗੀ ਬਣੀ ਹੋਵੇ ਤਾਂ ਸਵਾਦ ਦਾ ਕੀ ਕਹਿਣਾ: ਕਈ ਲੋਕਾਂ ਦੀ ਚਾਹ ਦਾ ਸਵਾਦ ਚੰਗਾ ਨਹੀਂ ਆਉਂਦਾ।ਅਜਿਹੇ 'ਚ ਯਕੀਨਨ ਉਹ ਕੋਈ ਨਾ ਕੋਈ ਗਲਤੀ ਕਰ ਰਹੇ ਹੁੰਦੇ ਹਨ।

ਜੇਕਰ ਤੁਸੀਂ ਚੰਗੀ ਤੇ ਪ੍ਰਫੈਕਟ ਚਾਹ ਬਣਾਉਣਾ ਚਾਹੁੰਦੇ ਹੋ ਤਾਂ ਇਨਾਂ੍ਹ ਗੱਲਾਂ ਦਾ ਜ਼ਰੂਰ ਧਿਆਨ ਰੱਖੋ

ਚਾਹ ਬਣਾਉਣ ਦੇ ਲਈ ਹਰ ਚੀਜ਼ ਦਾ ਨਾਪ ਬਣਾ ਲਓ।ਜਿਵੇਂ 2 ਕੱਪ ਚਾਹ ਬਣਾਉਣ ਲਈ 1 ਕੱਪ ਪਾਣੀ, 1.5 ਕਪ ਦੁੱਧ, 1 ਚੱਮਚ ਚੀਨੀ ਤੇ 2ਟੀ ਸਪੂਨ ਚਾਹ ਪੱਤੀ ਲਓ।

ਹੁਣ ਗੈਸ 'ਤੇ ਪਾਣੀ ਗਰਮ ਕਰੋ ਪਾਣੀ 'ਚ ਉਬਾਲ ਆਉਂਦੇ ਹੀ ਚਾਹ   ਪੱਤੀ ਪਾ ਦਿਓ।

ਪੱਤੀ ਪਾਉਣ ਤੋਂ ਬਾਅਦ ਪਾਣੀ ਨੂੰ ਜ਼ਿਆਦਾ ਦੇਰ ਨਾ ਉਬਾਲੋ।ਇਸ 'ਚ ਆਕਸੀਜ਼ਨ ਖਤਮ ਹੋ ਜਾਂਦੀ ਹੈ।ਜਿਸ ਨਾਲ ਸਵਾਦ ਵਿਗੜ ਸਕਦਾ ਹੈ।

ਚਾਹ ਪੱਤੀ ਪਾਉਣ ਦੇ ਕੁਝ ਸੈਕਿੰਡ ਬਾਅਦ ਹੀ ਇਸ 'ਚ ਦੁੱਧ ਪਾ ਦਿਓ

ਚਾਹ 'ਚ ਉਬਾਲ ਲਿਆਉਣ ਤੋਂ ਬਾਅਦ ਚੀਨੀ ਪਾ ਦਿਓ।2-3 ਮਿੰਟ ਤੱਕ ਇਸ ਨੂੰ ਉਬਾਲੋ, ਵਿਚਾਲੇ ਚਮਚ ਹਿਲਾਉਂਦੇ ਜਾਓ।

ਤੁਹਾਡੀ ਸਵਾਦਿਸ਼ਟ ਚਾਹ ਤਿਆਰ ਹੈ।ਛਾਣ ਕੇ ਕੱਪ 'ਚ ਪਾ ਦਿਓ।