ਇਨ੍ਹਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਭੰਗ ਦੇ ਹੈਂਗਓਵਰ ਤੇ ਨੁਕਸਾਨ ਤੋਂ ਬੱਚੋ
ਅਣਜਾਣ ਥਾਂ 'ਤੇ ਹੋਵੋ ਜਾਂ ਇਕੱਲੇ ਹੋਵੋ ਤਾਂ ਭੰਗ ਦਾ ਸੇਵਨ ਨਾ ਕਰੋ।
ਭੰਗ ਦੇ ਉਤਪਾਦ ਖਰੀਦਣ ਤੋਂ ਬਚੋ। ਦੁਕਾਨਾਂ 'ਤੇ ਵਿਕਣ ਵਾਲੀਆਂ ਅਜਿਹੀਆਂ ਚੀਜ਼ਾਂ ਵਿੱਚ ਰੰਗ ਤੇ ਕਈ ਤਰ੍ਹਾਂ ਕੈਮੀਕਲਜ਼ ਮਿਲਾਏ ਹੋ ਸਕਦੇ ਹਨ।
ਭੰਗ ਲੈਣ ਤੋਂ ਪਹਿਲਾਂ ਜਾਣ ਲਵੋ ਕਿ ਇਸ ਨੂੰ ਸਿਗਰਟ-ਬੀੜੀ ਵਾਂਗ ਨਾ ਪੀਓ ਕਿਉਂਕਿ ਅਜਿਹਾ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ।
ਖਾਲੀ ਢਿੱਡ ਭੰਗ ਦਾ ਸੇਵਨ ਨਾ ਕਰੋ। ਭੰਗ ਦਾ ਸੇਵਨ ਕਰਨ ਤੋਂ ਪਹਿਲਾਂ ਕੋਈ ਠੰਢਾਈ ਜਾਂ ਮਿਲਕ ਸ਼ੇਕ ਆਦਿ ਪੀ ਲਵੋ।
ਹੋਲੀ ਮੌਕੇ ਖੁੱਲ੍ਹੀ ਥਾਂ 'ਤੇ ਭੰਗ ਦਾ ਸੇਵਨ ਕਰੋ ਤਾਂ ਜੋ ਤੁਹਾਨੂੰ ਸੇਵਨ ਤੋਂ ਬਾਅਦ ਘਬਰਾਹਟ ਆਦਿ ਨਾ ਹੋਵੇ।
ਭੰਗ ਪੀਣ ਮਗਰੋਂ ਕਾਰ ਚਲਾਉਣ ਤੋਂ ਬਚੋ। ਅਤੇ ਪਾਣੀ ਵੱਧ ਤੋਂ ਵੱਧ ਪੀਓ।
ਜੇਕਰ ਤੁਹਾਨੂੰ ਅਸਥਮਾ, ਦਿਲ ਦੇ ਰੋਗ, ਬੀਪੀ ਜਾਂ ਦਿਮਾਗ ਦੀ ਕੋਈ ਸਮੱਸਿਆ ਹੈ ਤਾਂ ਭੰਗ ਦੇ ਸੇਵਨ ਤੋਂ ਪਰਹੇਜ਼ ਕਰੋ।
ਸ਼ਰਾਬ ਨਾਲ ਭੰਗ ਪੀਣ ਦੇ ਗੰਭੀਰ ਸਿੱਟੇ ਨਿੱਕਲ ਸਕਦੇ ਹਨ। ਇਸ ਦੇ ਨਾਲ ਹੀ ਭੰਗ ਪੀ ਕੇ ਧੁੱਪੇ ਜਾਣਾ ਵੀ ਨੁਕਸਾਨਦਾਇਕ ਹੋ ਸਕਦਾ ਹੈ।
ਭੰਗ ਪੀਣ ਮਗਰੋਂ ਜੇਕਰ ਉਲਟੀ ਆਉਣ ਵਾਂਗ ਮਹਿਸੂਸ ਹੁੰਦਾ ਹੈ ਤਾਂ ਠੰਢੇ ਪਾਣੀ ਨਾਲ ਨਾਹ ਲਓ।
ਗਰਭਵਤੀ ਔਰਤਾਂ ਅਤੇ ਬੱਚੇ ਭੰਗ ਤੋਂ ਦੂਰ ਰਹੋ, ਕਿਉਂਕਿ ਇਹ ਦਿਮਾਗ 'ਤੇ ਬੁਰਾ ਅਸਰ ਕਰਦੀ ਹੈ।